ਕੇਰਲ ਪਹੁੰਚਣ ਵਾਲਾ ਮਾਨਸੂਨ, ਅਗਲੇ 24 ਘੰਟਿਆਂ ’ਚ ਪੈ ਸਕਦਾ ਭਾਰੀ ਮੀਂਹ

Wednesday, Jun 02, 2021 - 04:46 PM (IST)

ਕੇਰਲ ਪਹੁੰਚਣ ਵਾਲਾ ਮਾਨਸੂਨ, ਅਗਲੇ 24 ਘੰਟਿਆਂ ’ਚ ਪੈ ਸਕਦਾ ਭਾਰੀ ਮੀਂਹ

ਨੈਸ਼ਨਲ ਡੈਸਕ— ਦੱਖਣੀ-ਪੱਛਮੀ ਮਾਨਸੂਨ ਦੇ 3 ਜੂਨ ਨੂੰ ਕੇਰਲ ਪਹੁੰਚਣ ਦੇ ਹਾਲਾਤ ਸੂਬੇ ਵਿਚ ਬਣਨੇ ਸ਼ੁਰੂ ਹੋ ਗਏ ਹਨ। ਮਾਨਸੂਨ ਇੱਥੇ ਆਮ ਸਮੇਂ ਤੋਂ ਦੇਰ ਨਾਲ ਪਹੁੰਚ ਰਿਹਾ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ ਨੇ ਬੁੱਧਵਾਰ ਨੂੰ ਦੱਸਿਆ ਕਿ ਕੇਰਲ ਵਿਚ ਸਥਾਨਕ ਮੀਂਹ ਵੰਡ ਵਿਚ ਵਾਧਾ ਹੋਇਆ ਹੈ ਅਤੇ ਦੱਖਣੀ ਅਰਬ ਸਾਗਰ ਦੇ ਹੇਠਲੇ ਪੱਧਰਾਂ ’ਚ ਹਵਾਵਾਂ ਚੱਲ ਰਹੀਆਂ ਹਨ। 

ਉੁਪਗ੍ਰਹਿ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਕੇਰਲ ਤੱਟ ਅਤੇ ਉਸ ਨਾਲ ਲੱਗਦੇ ਦੱਖਣੀ-ਪੂਰਬੀ ਅਰਬ ਸਾਗਰ ਵਿਚ ਬੱਦਲ ਛਾਏ ਹੋਏ ਹਨ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਕੇਰਲ ’ਚ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ। ਕੇਰਲ ਵਿਚ ਆਮ ਤੌਰ ’ਤੇ ਮਾਨਸੂਨ 1 ਜੂਨ ਨੂੰ ਪਹੁੰਚਦਾ ਹੈ।

ਮੌਸਮ ਮਹਿਕਮੇ ਨੇ ਇਸ ਤੋਂ ਪਹਿਲਾਂ ਮਾਨਸੂਨ ਦੇ ਇੱਥੇ 31 ਮਈ ਜਾਂ ਇਸ ਤੋਂ 4 ਦਿਨ ਵੱਧ ਜਾਂ ਪਹਿਲਾਂ ਪਹੁੰਚਣ ਦਾ ਅਨੁਮਾਨ ਜਤਾਇਆ ਸੀ ਪਰ 30 ਮਈ ਨੂੰ ਉਸ ਨੇ ਕਿਹਾ ਸੀ ਕਿ ਕੇਰਲ ਵਿਚ ਅਜੇ ਮਾਨਸੂਨ ਆਉਣ ਦੀ ਸਥਿਤੀ ਨਹੀਂ ਬਣੀ ਹੈ। ਮੌਸਮ ਮਹਿਕਮੇ ਮੁਤਾਬਕ ਮਾਨਸੂਨ ਇਸ ਸਾਲ ਆਮ ਰਹਿਣ ਦਾ ਅਨੁਮਾਨ ਹੈ।


author

Tanu

Content Editor

Related News