IFFJK ਉਭਰਦੇ ਫਿਲਮ ਨਿਰਮਾਤਾ ਮੁਕਾਬਲੇ 2026 ਦੀ ਆਖਰੀ ਮਿਤੀ
Sunday, Aug 30, 2026 - 10:38 AM (IST)
ਨੈਸ਼ਨਲ ਡੈਸਕ : IFFJK ਉਭਰਦੇ ਫਿਲਮ ਨਿਰਮਾਤਾ ਮੁਕਾਬਲੇ 2026 ਦੀ ਆਖਰੀ ਮਿਤੀ ਵਿਚ ਥੋੜ੍ਹਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਤੁਹਾਡੇ ਕੋਲ ਆਪਣੀ ਛੋਟੀ ਫਿਲਮ ਜਮ੍ਹਾਂ ਕਰਨ ਲਈ 48 ਘੰਟਿਆਂ ਤੋਂ ਵੱਧ ਸਮਾਂ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮੁਕਾਬਲੇ ਲਈ ਫਿਲਮ ਜਮ੍ਹਾਂ ਕਰਨ ਦੀ ਆਖਰੀ ਮਿਤੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਜੰਮੂ ਅਤੇ ਕਸ਼ਮੀਰ (DIPR J&K) ਦੁਆਰਾ 31 ਅਗਸਤ 2026 ਤੱਕ ਵਧਾ ਦਿੱਤੀ ਗਈ ਹੈ। ਜੇਕਰ ਤੁਸੀਂ ਜੰਮੂ-ਕਸ਼ਮੀਰ ਦੇ ਇੱਕ ਉੱਭਰ ਰਹੇ ਕਹਾਣੀਕਾਰ ਹੋ, ਤਾਂ ਤੁਸੀਂ ਆਪਣੀ ਫਿਲਮ ਨੂੰ ਅੰਤਿਮ ਰੂਪ ਦੇਣ ਲਈ ਇਸ ਵਧੇ ਹੋਏ ਸਮੇਂ ਦਾ ਫਾਇਦਾ ਉਠਾ ਸਕਦੇ ਹੋ।
ਚਾਹਵਾਨ ਲੋਕ ਇਸ ਵਿਚ ਸ਼ਾਮਲ ਹੋਣ ਲਈ ਅਧਿਕਾਰਤ ਵੈੱਬਸਾਈਟ iffjk.org 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਅਤੇ ਆਪਣੀ ਐਂਟਰੀ ਜਮ੍ਹਾਂ ਕਰ ਸਕਦੇ ਹੋ। ਮੁੱਖ ਫਿਲਮ ਫੈਸਟੀਵਲ 7 ਤੋਂ 10 ਸਤੰਬਰ, 2026 ਤੱਕ ਸ਼੍ਰੀਨਗਰ, ਜੰਮੂ ਅਤੇ ਗੁਲਮਰਗ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲਾਂ ਅਪਲਾਈ ਕਰਨ ਦੀ ਆਖਰੀ ਮਿਤੀ 26 ਅਗਸਤ 2026 ਨਿਰਧਾਰਤ ਕੀਤੀ ਗਈ ਸੀ। ਤਰੀਕ ਵਧਾਉਣ ਦੇ ਨਾਲ ਫਿਲਮ ਨਿਰਮਾਤਾਵਾਂ ਨੂੰ ਇੱਕ ਹੋਰ ਵੱਡੀ ਰਾਹਤ ਦਿੱਤੀ ਗਈ ਹੈ, ਜਿਸ ਵਿਚ ਮੁਕਾਬਲੇ ਲਈ ਲਘੂ ਫਿਲਮ ਦੀ ਮਿਆਦ ਵੀ ਵੱਧ ਤੋਂ ਵੱਧ 5 ਮਿੰਟ ਤੋਂ ਵਧਾ ਕੇ 20 ਮਿੰਟ ਕਰ ਦਿੱਤੀ ਗਈ ਹੈ। ਇਸ ਦੌਰਾਨ ਜੇਕਰ ਤੁਸੀਂ ਇੱਕ ਉਭਰਦੇ ਫਿਲਮ ਨਿਰਮਾਤਾ ਹੋ ਅਤੇ ਤੁਹਾਡੇ ਕੋਲ ਕੋਈ ਅਜਿਹੀ ਕਹਾਣੀ ਹੈ, ਜਿਸ ਨੂੰ ਤੁਸੀਂ ਦੁਨੀਆ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਇਹ ਤੁਹਾਡੇ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਜੀਵਨ ਵਿੱਚ ਲਿਆਉਣ ਅਤੇ IFFJK ਵਿਖੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਹੈ।
