ਕਰਨਾਟਕ: ਟਿਕਟ ਨਹੀਂ ਮਿਲਿਆ ਤਾਂ ਮੀਡੀਆ ਦੇ ਸਾਹਮਣੇ ਰੋਇਆ ਇਹ ਭਾਜਪਾ ਨੇਤਾ

04/17/2018 10:14:56 AM

ਨਵੀਂ ਦਿੱਲੀ— ਕਰਨਾਟਕ ਚੋਣਾਂ 'ਚ ਕਾਂਗਰਸ ਅਤੇ ਭਾਜਪਾ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਟਿਕਟ ਵੰਡ ਨੂੰ ਲੈ ਕੇ ਦੋਹਾਂ ਹੀ ਪਾਰਟੀਆਂ 'ਚ ਘਮਾਸਾਨ ਮਚਿਆ ਹੋਇਆ ਹੈ। ਪਹਿਲੇ ਕਾਂਗਰਸ 'ਚ ਟਿਕਟ ਵੰਡ 'ਤੇ ਹੰਗਾਮਾ ਮਚਿਆ ਹੋਇਆ ਸੀ, ਹੁਣ ਭਾਜਪਾ 'ਚ ਵੀ ਨੇਤਾ ਇਕ-ਦੂਜੇ 'ਤੇ ਟਿਕਟ 'ਚ ਧਾਂਦਲੀ ਦਾ ਦੋਸ਼ ਲਗਾ ਰਹੇ ਹਨ। ਭਾਜਪਾ ਵਰਕਰਾਂ ਨੇ ਟਿਕਟ ਵੰਡ 'ਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਆਪਣਾ ਗੁੱਸਾ ਜ਼ਾਹਰ ਕੀਤਾ। ਇੰਨਾ ਹੀ ਨਹੀਂ ਭਾਜਪਾ ਦੇ ਇਕ ਨੇਤਾ ਨੂੰ ਟਿਕਟ ਨਾ ਮਿਲਣ ਤੋਂ ਇੰਨੇ ਦੁਖੀ ਹੋਏ ਕਿ ਮੀਡੀਆ ਦੇ ਸਾਹਮਣੇ ਹੀ ਰੋਣ ਲੱਗੇ।

ਗੁਲਬਰਗਾ 'ਚ ਭਾਜਪਾ ਨੇਤਾ ਸ਼ਸ਼ਿਲ ਨਮੋਸ਼ੀ ਦੇ ਸਮਰਥਕਾਂ ਨੇ ਟਿਕਟ ਨਾ ਮਿਲਣ 'ਤੇ ਜੰਮ ਕੇ ਹੰਗਾਮਾ ਕੀਤਾ। ਨਮੋਸ਼ੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੇਤਾਵਾਂ ਨੇ ਉਨ੍ਹਾਂ ਨੂੰ ਟਿਕਟ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਕਿਉਂ ਨਹੀਂ ਮਿਲਿਆ, ਇਸ ਦਾ ਕਾਰਨ ਉਹ ਨਹੀਂ ਜਾਣਦੇ ਪਰ ਟਿਕਟ ਨਾ ਮਿਲਣ ਕਾਰਨ ਉਹ ਬਹੁਤ ਦੁਖੀ ਹਨ। ਮੀਡੀਆ ਨਾਲ ਗੱਲ ਕਰਦੇ ਹੋਏ ਉਹ ਇੰਨੇ ਭਾਵੁਕ ਹੋ ਗਏ ਕਿ ਉਹ ਮੀਡੀਆ ਦੇ ਸਾਹਮਣੇ ਹੀ ਰੋਣ ਲੱਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ।