''7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ''

Friday, Jun 20, 2025 - 05:06 PM (IST)

''7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ''

ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਕ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ, ਜਿਸ ਨਾਲ ਅੱਜ ਦੇ ਸਮੇਂ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਬੱਚਿਆਂ ਨੂੰ ਲੈ ਕੇ ਕਈ ਔਰਤਾਂ ਬਹੁਤ ਚਿੰਤਤ ਹੋ ਜਾਂਦੀਆਂ ਹਨ, ਕਿ ਉਹਨਾਂ ਦਾ ਪਾਲਣ-ਪੌਸ਼ਣ ਕਿਵੇਂ ਕੀਤਾ ਜਾਵੇ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਔਰਤ ਨੇ ਬੱਚਿਆਂ ਨੂੰ ਲੈ ਕੇ ਅਨੌਖਾ ਅਤੇ ਹੈਰਾਨ ਕਰ ਦੇਣ ਵਾਲਾ ਜਵਾਬ ਦਿੱਤਾ ਹੈ। 

ਇਹ ਵੀ ਪੜ੍ਹੋ : ਵਿਆਹ ਤੋਂ ਵਾਪਸ ਆਉਂਦੇ ਵਾਪਰਿਆ ਰੂਹ ਕੰਬਾਊ ਹਾਦਸਾ, 9 ਲੋਕਾਂ ਦੀ ਮੌਕੇ 'ਤੇ ਮੌਤ, ਪਿਆ ਚੀਕ-ਚਿਹਾੜਾ

ਦੱਸ ਦੇਈਏ ਕਿ ਇਸ ਵੀਡੀਓ ਵਿਚ ਇਕ ਔਰਤ ਦੇ 7 ਬੱਚੇ ਹਨ। ਜਿਸ ਦੇ ਬਾਵਜੂਦ ਉਹ 5 ਹੋਰ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹੈ। ਉਕਤ ਔਰਤ ਤੋਂ ਜਦੋਂ 7 ਬੱਚਿਆਂ ਦੇ ਜਨਮ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਸ ਨੇ ਹਾਸੋ-ਹੀਣਾ ਜਵਾਬ ਦਿੱਤਾ। ਔਰਤ ਨੇ ਕਿਹਾ ਕਿ ਉਸ ਦੇ 7 ਬੱਚੇ ਹਨ ਅਤੇ ਉਹ 5 ਹੋਰ ਬੱਚਿਆਂ ਨੂੰ ਜਨਮ ਦੇਵੇਗੀ। ਉਸ ਨੂੰ ਕੁੱਲ ਮਿਲਾ ਕੇ ਦਰਜਨ ਬੱਚੇ ਪੈਦਾ ਕਰਨੇ ਹਨ। ਇਸ ਵੀਡੀਓ ਵਿਚ ਉਕਤ ਔਰਤ ਨੇ ਹੱਸਦੇ ਹੋਏ ਬਾਕੀ ਦੀਆਂ ਔਰਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੀ ਜਲਦੀ ਤੋਂ ਜਲਦੀ ਗਰਭਵਤੀ ਹੋਣ।

ਇਹ ਵੀ ਪੜ੍ਹੋ : ਗਰਮੀਆਂ 'ਚ AC ਦੀ ਵਰਤੋਂ ਕਰਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋ ਸਕਦੈ Blast

ਦੱਸ ਦੇਈਏ ਕਿ ਫਿਲਹਾਲ ਇਹ ਨਹੀ ਪਤਾ ਲੱਗ ਸਕਿਆ ਕਿ ਇਹ ਵੀਡੀਓ ਕਿਥੋ ਦੀ ਹੈ ਪਰ ਇਸ ਵੀਡੀਓ ਮਗਰੋਂ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਇਹ ਵੀਡੀਓ ਅਸਲ ਹੈ ਜਾਂ ਮਜ਼ਾਕ ਵਿਚ ਬਣਾਈ ਗਈ ਹੈ, ਇਸ ਦੀ ਜਗਬਾਣੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ : Rain Alert: ਅੱਜ ਰਾਤ ਪਵੇਗਾ ਭਾਰੀ ਮੀਂਹ! IMD ਨੇ ਦਿੱਤੀ ਚਿਤਾਵਨੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News