ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ

Tuesday, Jun 09, 2026 - 10:08 AM (IST)

ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਇਥੋਂ ਦੀ ਇਕ ਨਵੀਂ ਵਿਆਹੀ ਨੂੰਹ, ਜਿਸ ਦੇ ਵਿਆਹ ਨੂੰ ਅਜੇ ਸਾਲ ਵੀ ਨਹੀਂ ਹੋਇਆ, ਦਾ ਪਤੀ ਨਾਲ ਤਲਾਕ ਹੋ ਰਿਹਾ ਹੈ। ਇਸ ਤਲਾਕ ਦਾ ਮੁੱਖ ਕਾਰਨ ਮੁੰਡੇ ਦਾ ਪਰਿਵਾਰ ਹੈ। ਵਿਆਹ ਤੋਂ ਬਾਅਦ ਪਤੀ ਜਦੋਂ ਆਪਣੀ ਪਤਨੀ ਨਾਲ ਹਨੀਮੂਨ 'ਤੇ ਗਿਆ ਤਾਂ ਉਹ ਆਪਣਾ ਪੂਰਾ ਪਰਿਵਾਰ ਯਾਨੀ ਮਾਤਾ-ਪਿਤਾ, ਭੈਣ ਅਤੇ ਭਰਾ ਵੀ ਨਾਲ ਲੈ ਕੇ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹੁਤ ਲੜਾਈ-ਝਗੜਾ ਹੋਇਆ, ਜੋ ਹੁਣ ਤਲਾਕ ਤੱਕ ਪਹੁੰਚ ਗਿਆ ਹੈ।

ਪੜ੍ਹੋ ਇਹ ਵੀ - 'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ ਲਾੜੇ ਨੂੰ ਪਿਆ ਭਾਰੀ, FIR ਦਰਜ

ਮਿਲੀ ਜਾਣਕਾਰੀ ਮੁਤਾਬਕ ਬਹਸੁਮਾ ਇਲਾਕੇ ਦੀ ਇੱਕ ਕੁੜੀ ਦਾ ਵਿਆਹ ਪਿਛਲੇ ਸਾਲ ਦਿੱਲੀ ਦੇ ਇੱਕ ਆਦਮੀ ਨਾਲ ਹੋਇਆ ਸੀ। ਉਨ੍ਹਾਂ ਦਾ ਵਿਆਹ ਇੱਕ ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਹੋਇਆ ਸੀ। ਵਿਆਹ ਮਗਰੋਂ ਜਦੋਂ ਦੋਵੇਂ ਹਨੀਮੂਨ 'ਤੇ ਗਏ ਤਾਂ ਉਸ ਦਾ ਪਤੀ ਆਪਣੀ ਪਤਨੀ ਨੂੰ ਹੀ ਨਹੀਂ ਸਗੋਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਨਾਲ ਲੈ ਕੇ ਗਿਆ। ਲਾੜੀ ਨੂੰ ਪਤੀ ਦੀ ਇਹ ਗੱਲ ਪਸੰਦ ਨਹੀਂ ਆਈ, ਜਿਸ ਕਾਰਨ ਦੋਵਾਂ ਵਿਚ ਝਗੜਾ ਹੋਇਆ। ਰਿਸ਼ਤੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਦੋਵਾਂ ਵਿਚਾਲੇ ਦਰਾਰ ਆਉਣੀ ਸ਼ੁਰੂ ਹੋ ਗਈ। ਸ਼ੁਰੂ ਵਿੱਚ ਜੋ ਮਾਮੂਲੀ ਝਗੜਾ ਜਾਪਦਾ ਸੀ, ਉਹ ਹੌਲੀ-ਹੌਲੀ ਗੰਭੀਰ ਬਣ ਗਿਆ। ਸਥਿਤੀ ਉਦੋਂ ਹੋਰ ਵਿਗੜ ਗਈ, ਜਦੋਂ ਜੋੜੇ ਨੇ ਕੁਝ ਸਮੇਂ ਬਾਅਦ ਦੁਬਈ ਜਾਣ ਦੀ ਯੋਜਨਾ ਬਣਾਈ। 

ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼

ਇਸ ਦੌਰਾਨ ਪਤਨੀ ਨੂੰ ਉਮੀਦ ਸੀ ਕਿ ਇਸ ਵਾਰ ਦੋਵੇਂ ਇਕੱਲੇ ਸਫਰ ਕਰਨਗੇ, ਜਿਸ ਨਾਲ ਰਿਸ਼ਤੇ 'ਚ ਦੂਰੀਆਂ ਘੱਟ ਹੋਣਗੀਆਂ। ਪਤਨੀ ਮੁਤਾਬਕ ਪਤੀ ਨੇ ਇਸ ਯਾਤਰਾ 'ਤੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਜਾਣ ਦੀ ਇੱਛਾ ਜ਼ਾਹਰ ਕੀਤੀ। ਮਾਮਲਾ ਇੰਨਾ ਵਧ ਗਿਆ ਕਿ ਪਤਨੀ ਥਾਣੇ ਪਹੁੰਚ ਗਈ। ਸਥਾਨਕ ਪੁਲਸ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਹੱਲ ਨਾ ਨਿਕਲ ਸਕਿਆ ਤਾਂ ਮਾਮਲਾ ਪੁਲਸ ਲਾਈਨਜ਼ ਸਥਿਤ ਫੈਮਿਲੀ ਕੌਂਸਲਿੰਗ ਸੈਂਟਰ ਵਿੱਚ ਭੇਜ ਦਿੱਤਾ ਗਿਆ। ਦੋਵਾਂ ਧਿਰਾਂ ਦੀ ਗੱਲ ਸੁਣ ਕੇ ਰਿਸ਼ਤੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਰਿਪੋਰਟਾਂ ਅਨੁਸਾਰ, ਜੋੜੇ ਦੀ ਤਿੰਨ ਵਾਰ ਕਾਉਂਸਲਿੰਗ ਹੋਈ। ਹਾਲਾਂਕਿ, ਇਸ ਦੌਰਾਨ ਕੋਈ ਹੱਲ ਸਾਹਮਣੇ ਨਾ ਆਉਣ 'ਤੇ ਮਾਮਲਾ ਹੁਣ ਤਲਾਕ ਤੱਕ ਪਹੁੰਚ ਗਿਆ ਹੈ।

ਪੜ੍ਹੋ ਇਹ ਵੀ - ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News