ਬੇਰਹਿਮ ਪਤੀ ਨੇ ਪਤਨੀ ਦਾ ਕੁਹਾੜੀ ਮਾਰ ਕੀਤਾ ਕਤਲ, ਫਿਰ ਸੜਕ ''ਤੇ ਘਸੀਟੀ ਲਾਸ਼

Wednesday, Jun 02, 2021 - 04:36 PM (IST)

ਬੇਰਹਿਮ ਪਤੀ ਨੇ ਪਤਨੀ ਦਾ ਕੁਹਾੜੀ ਮਾਰ ਕੀਤਾ ਕਤਲ, ਫਿਰ ਸੜਕ ''ਤੇ ਘਸੀਟੀ ਲਾਸ਼

ਕੋਟਾ- ਰਾਜਸਥਾਨ ਦੇ ਕੋਟਾ 'ਚ ਬੇਰਹਿਮੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਸੜਕ 'ਤੇ ਕਈ ਮੀਟਰ ਤੱਕ ਘਸੀਟੀ। ਇਸ ਘਟਨਾ 'ਚ ਉਸ ਦਾ 9 ਮਹੀਨਿਆਂ ਦਾ ਪੁੱਤਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਘਟਨਾ ਮੰਗਲਵਾਰ ਰਾਤ ਰਾਮਪੁਰਾ ਇਲਾਕੇ ਦੀ ਹੈ। ਪਤਨੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਵਿਅਕਤੀ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਸ ਡਿਪਟੀ ਕਮਿਸ਼ਨਰ ਰਾਮ ਕਲਿਆਣ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ 'ਤੇ ਭਾਟਪਾੜਾ ਇਲਾਕੇ 'ਚ ਰਹਿਣ ਵਾਲੇ ਸੁਨੀਲ ਵਾਲਮੀਕਿ (40) ਉਰਫ਼ ਪਿੰਟੂ ਨਾਮੀ ਵਿਅਕਤੀ ਨੇ ਆਪਣੀ ਪਤਨੀ ਸੀਮਾ (35) 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਪਤਨੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਸੁਨੀਲ ਉਸ ਦੀ ਲਾਸ਼ ਨੂੰ ਸੜਕ 'ਤੇ 70-80 ਮੀਟਰ ਤੱਕ ਘਸੀਟ ਕੇ ਲੈ ਗਿਆ, ਜਿਸ ਕਾਰਨ ਇਲਾਕੇ 'ਚ ਕਾਫ਼ੀ ਡਰ ਫੈਲ ਗਿਆ। ਲਾਸ਼ ਨੂੰ ਸੜਕ 'ਤੇ ਛੱਡਣ ਤੋਂ ਬਾਅਦ ਸੁਨੀਲ ਨੇ ਰਾਮਪੁਰਾ ਥਾਣੇ 'ਚ ਆ ਕੇ ਅਪਰਾਧ ਸਵੀਕਾਰ ਕਰ ਕੇ ਆਤਮਸਮਰਪਣ ਕਰ ਦਿੱਤਾ। ਇਸ ਹਾਦਸੇ 'ਚ ਸੁਨੀਲ ਦਾ ਪੁੱਤਰ ਅਵਿਨਾਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ 'ਚ ਇਲਾਜ ਦੌਰਾਨ ਬੁੱਧਵਾਰ ਸਵੇਰੇ ਮੌਤ ਹੋ ਗਈ। ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੱਚੇ ਨੂੰ ਸੱਟ ਕਿਵੇਂ ਲੱਗੀ। ਪੁਲਸ ਨੇ ਜਨਾਨੀ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।


author

DIsha

Content Editor

Related News