ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ ਜਗਦੀਸ਼ ਝੀਂਡਾ, ਜਾਣੋ ਕਿਉਂ

Saturday, May 24, 2025 - 04:53 PM (IST)

ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ ਜਗਦੀਸ਼ ਝੀਂਡਾ, ਜਾਣੋ ਕਿਉਂ

ਕੁਰੂਕਸ਼ੇਤਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੂੰ ਸ਼ੁੱਕਰਵਾਰ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਜਗਦੀਸ਼ ਸਿੰਘ ਝੀਂਡਾ ਨੂੰ ਬੀਤੇ ਦਿਨ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਝੀਂਡਾ ਨੇ ਪ੍ਰਧਾਨ ਬਣਨ 'ਤੇ ਆਪਣੇ ਸਮਰਥਕਾਂ, ਸੰਗਤਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਗੁਰਮੀਤ ਸਿੰਘ ਨੂੰ ਮੀਤ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਨੂੰ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਰਨੈਲ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਸਿੰਘ ਮੁਲਤਾਨੀ, ਰੁਪਿੰਦਰ ਸਿੰਘ, ਜਗਤਾਰ ਸਿੰਘ ਮਾਨ ਅਤੇ ਟੀਪੀ ਸਿੰਘ ਨੂੰ ਮੈਂਬਰ ਚੁਣਿਆ ਗਿਆ। 

ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ ਦਾ 'ਸਰਪ੍ਰਾਈਜ਼' : ਕੋਲਡ ਡਰਿੰਕ 'ਚ ਬੀਅਰ ਤੇ ਭੰਗ ਮਿਲਾ ਲਾੜੀ ਨੂੰ ਪਿਲਾਈ, ਫਿਰ...

ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਨਗੇ ਝੀਂਡਾ
ਦੱਸ ਦੇਈਏ ਕਿ 20 ਵਿਰੋਧੀ ਮੈਂਬਰਾਂ ਵਲੋਂ ਝੀਂਡਾ ਨੂੰ ਮੁਖੀ ਬਣਾਉਣ ਦਾ ਵਿਰੋਧ ਕੀਤਾ ਗਿਆ ਅਤੇ ਵੋਟਿੰਗ ਦੀ ਮੰਗ ਕੀਤੀ ਗਈ। ਇਸ ਦੌਰਾਨ ਮੈਂਬਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਕਮੇਟੀ ਦੀ ਕਪਤਾਨੀ ਮਿਲਣ 'ਤੇ ਝੀਂਡਾ ਨੇ ਆਪਣੇ ਸੰਘਰਸ਼ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਲੰਬੇ ਸੰਘਰਸ਼ ਦਾ ਨਤੀਜਾ ਹੈ। ਝੀਂਡਾ ਨੇ ਸਪੱਸ਼ਟ ਕਿਹਾ ਕਿ ਉਹ ਪਾਰਦਰਸ਼ਤਾ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰਨਗੇ। ਗੁਰੂਘਰਾਂ ਦੀ ਆਮਦਨ ਦੀ ਸਹੀ ਵਰਤੋਂ ਯਕੀਨੀ ਬਣਾਈ ਜਾਵੇਗੀ। ਝੀਂਡਾ ਨੇ ਕਿਹਾ ਸੀ ਕਿ ਉਹ ਗੁਰਦੁਆਰਾ ਸਾਹਿਬ ਦੀ ਗੱਡੀ, ਡਰਾਈਵਰ ਅਤੇ ਡੀਜ਼ਲ-ਪੈਟਰੋਲ ਦੀ ਵਰਤੋਂ ਨਹੀਂ ਕਰਨਗੇ। 

ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ ਕੱਪੜੇ...(ਵੀਡੀਓ ਵਾਇਰਲ)

ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਸਨ ਝੀਂਡਾ
ਜ਼ਿਕਰਯੋਗ ਹੈ ਕਿ ਕਰੀਬ 5 ਮਹੀਨੇ ਪਹਿਲਾਂ ਯਾਨੀ 19 ਜਨਵਰੀ, 2025 ਨੂੰ HSGMC ਦੀਆਂ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿਚ ਝੀਂਡਾ ਨੇ ਕਰਨਾਲ ਦੇ ਅਸੰਧ ਤੋਂ ਜਿੱਤ ਹਾਸਲ ਕੀਤੀ ਸੀ ਪਰ ਚੋਣਾਂ ਦੇ 2 ਦਿਨ ਬਾਅਦ ਹੀ ਝੀਂਡਾ ਨੇ ਕੁਰੂਕਸ਼ੇਤਰ ਦੇ ਕਾਰ ਸੇਵਾ ਗੁਰਦੁਆਰੇ ਵਿੱਚ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਇਸ ਅਹੁਦੇ ਤੋਂ ਜਦੋਂ ਉਹ ਅਸਤੀਫ਼ਾ ਦੇਣ ਲਈ ਜਾ ਰਹੇ ਸਨ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਤੋਂ ਰੋਕ ਦਿੱਤਾ। ਚੋਣਾਂ ਤੋਂ ਪਹਿਲਾਂ ਉਹਨਾਂ ਦੇ ਸਮੂਹ ਦੇ ਕਈ ਸਾਥੀ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਲਈ ਸਹਿਮਤ ਹੋ ਗਏ ਸਨ। 

ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

1996 ਵਿੱਚ ਝੀਂਡਾ ਨੇ ਲੜੀਆਂ ਸਨ ਇਹ ਚੋਣਾਂ
ਉਹਨਾਂ ਕਿਹਾ ਕਿ ਉਹਨਾਂ ਦੇ ਸਮੂਹ ਦੇ ਸਿਰਫ਼ 9 ਮੈਂਬਰ ਹੀ ਚੋਣਾਂ ਜਿੱਤ ਸਕੇ ਸਨ। ਇਸ ਕਾਰਨ ਝੀਂਡਾ ਬਹੁਤ ਨਿਰਾਸ਼ ਸਨ, ਜਿਸ ਕਰਕੇ ਉਹਨਾਂ ਨੇ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਵਿਚਾਰ ਬਣਾਇਆ ਸੀ। ਇਸ ਦੇ ਨਾਲ ਹੀ ਝੀਂਡਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 1996 ਵਿੱਚ ਕਰਨਾਲ, ਰੋਹਤਕ, ਪਾਣੀਪਤ ਅਤੇ ਸੋਨੀਪਤ ਸੀਟਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਸਨ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੇ ਜਿੱਤ ਹਾਸਲ ਵੀ ਕੀਤੀ।

ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ

or Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News