HSGMC ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ: ਵੋਟ ਪਾਉਣ ਲਈ ਲਾਈਨਾਂ 'ਚ ਲੱਗੇ ਵੋਟਰ

Sunday, Jan 19, 2025 - 10:32 AM (IST)

HSGMC ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ: ਵੋਟ ਪਾਉਣ ਲਈ ਲਾਈਨਾਂ 'ਚ ਲੱਗੇ ਵੋਟਰ

ਕੈਥਲ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ HSGMC ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ, ਜੋ ਸ਼ਾਮ ਪੰਜ ਵਜੇ ਤੱਕ ਜਾਰੀ ਰਹੇਗੀ। ਸੂਬੇ ਭਰ ਤੋਂ ਕੁੱਲ 164 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਲਈ ਸੂਬੇ ਭਰ ਦੇ 40 ਵਾਰਡਾਂ ਵਿੱਚ ਕੁੱਲ 406 ਬੂਥ ਸਥਾਪਤ ਕੀਤੇ ਗਏ ਹਨ। ਬੂਥਾਂ 'ਤੇ ਵੋਟ ਪਾਉਣ ਲਈ ਲੋਕ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਵੋਟ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ - ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਵੋ ਸਾਵਧਾਨ: ਤੂਫਾਨੀ ਹਵਾਵਾਂ ਦੇ ਨਾਲ-ਨਾਲ ਧੁੰਦ ਤੇ ਮੀਂਹ ਦਾ ਅਲਰਟ ਜਾਰੀ

ਦੱਸ ਦੇਈਏ ਕਿ ਹਰਿਆਣਾ ਦੇ 22 ਜ਼ਿਲ੍ਹਿਆਂ 'ਚ 40 ਸੀਟਾਂ 'ਤੇ ਚੋਣਾਂ ਪੈ ਰਹੀਆਂ ਹਨ। ਕੁੱਲ 3 ਲੱਖ 65 ਹਜ਼ਾਰ ਵੋਟਰ ਆਪਣੀ ਵੋਟ ਪਾਉਣਗੇ। HSGMC ਦੀਆਂ ਚੋਣਾਂ ਵਿਚ ਹਰਿਆਣਾ ਸਿੱਖ ਸਿਆਸਤ ਦੇ 4 ਵੱਡੇ ਪ੍ਰਮੁੱਖ ਧੜੇ ਆਪਣੀ ਕਿਸਮਤ ਅਜਮਾ ਰਹੇ ਹਨ, ਜਦਕਿ ਇਕ ਧੜਾ ਪੰਜਾਬ ਦਾ ਹੈ। ਚੋਣਾਂ ਲਈ 40 ਵਾਰਡ ਬਣਾਏ ਗਏ ਹਨ। ਕਰੀਬ 2.84 ਲੱਖ ਸਿੱਖਾਂ ਨੇ ਚੋਣਾਂ ਲਈ ਵੋਟਰ ਸੂਚੀ 'ਚ ਆਪਣਾ ਨਾਂ ਰਜਿਸਟਰਡ ਕਰਵਾਇਆ ਹੈ।

ਇਹ ਵੀ ਪੜ੍ਹੋ - ਬੱਚਿਓ ਫੜ੍ਹ ਲਓ ਤਿਆਰੀ! ਇਸ ਦਿਨ ਤੋਂ ਖ਼ੁੱਲ੍ਹ ਰਹੇ ਨੇ ਸਾਰੇ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News