ਘਰ ਦਾ ਵੇਹੜਾ ਧੱਸਣ ਨਾਲ 20 ਫੁੱਟ ਹੇਠਾਂ ਡਿੱਗੀ ਕੁੜੀ ਦੀ ਮੌਤ, ਬੋਰਵੈੱਲ ਦੇ ਉੱਪਰ ਬਣਾਇਆ ਹੋਇਆ ਸੀ ਫਰਸ਼

Friday, Aug 28, 2026 - 05:00 PM (IST)

ਘਰ ਦਾ ਵੇਹੜਾ ਧੱਸਣ ਨਾਲ 20 ਫੁੱਟ ਹੇਠਾਂ ਡਿੱਗੀ ਕੁੜੀ ਦੀ ਮੌਤ, ਬੋਰਵੈੱਲ ਦੇ ਉੱਪਰ ਬਣਾਇਆ ਹੋਇਆ ਸੀ ਫਰਸ਼

ਕਾਨਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣਾ ਖੇਤਰ ਦੇ ਪੁਰਵਾਮੀਰ ਪਿੰਡ 'ਚ ਸ਼ੁੱਕਰਵਾਰ ਸਵੇਰੇ ਘਰ ਦੇ ਵੇਹੜੇ 'ਚ ਬਣੇ ਬੰਦ ਪਏ ਬੋਰਵੈੱਲ 'ਚ ਡਿੱਗੀ 16 ਸਾਲਾ ਕੁੜੀ ਨੂੰ ਪ੍ਰਸ਼ਾਸਨ ਅਤੇ ਬਚਾਅ ਦਲ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਪੁਲਸ ਅਨੁਸਾਰ, ਹਾਦਸਾ ਸਵੇਰੇ ਕਰੀਬ 6.40 ਵਜੇ ਉਸ ਸਮੇਂ ਹੋਇਆ, ਜਦੋਂ ਕੁੜੀ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਦੀ ਤਿਆਰੀ ਕਰ ਰਹੀ ਸੀ ਅਤੇ ਇਸੇ ਦੌਰਾਨ ਬੋਰਵੈੱਲ ਨੂੰ ਢੱਕਣ ਲਈ ਪਾਈ ਗਈ ਮਿੱਟੀ ਅਚਾਨਕ ਧੱਸ ਗਈ, ਜਿਸ ਨਾਲ ਕੁੜੀ ਉਸ 'ਚ ਜਾ ਡਿੱਗੀ।

ਪੁਲਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਕੁੜੀ ਕਰੀਬ 20 ਫੁੱਟ ਡੂੰਘਾਈ 'ਚ ਫਸੀ ਹੋਈ ਸੀ। ਸੂਚਨਾ ਮਿਲਣ ਤੋਂ ਬਾਅਦ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨਡੀਆਰਐੱਫ), ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਸਡੀਆਰਐੱਫ) ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਕੰਮ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਕੁੜੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬੋਰਵੈੱਲ ਦੇ ਕੋਲ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਟੋਇਆ ਪੁੱਟਿਆ ਗਿਆ ਅਤੇ ਕਰੀਬ 60 ਕਰਮਚਾਰੀਆਂ ਨੂੰ ਬਚਾਅ ਮੁਹਿੰਮ 'ਚ ਲਗਾਇਆ ਗਿਆ।

ਪੁਲਸ ਕਮਿਸ਼ਨ ਨੇ ਕਿਹਾ ਕਿ ਕੁੜੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਬੋਰਵੈੱਲ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮਕਾਨ ਦੀ ਸਥਿਤੀ ਕਮਜ਼ੋਰ ਹੋਣ ਕਾਰਨ ਸਥਿਤੀ ਚੁਣੌਤੀਪੂਰਨ ਸੀ ਅਤੇ ਬਚਾਅ ਦਲ ਬੇਹੱਦ ਸਾਵਧਾਨੀ ਨਾਲ ਖੋਦਾਈ ਕਰ ਰਿਹਾ ਸੀ ਤਾਂ ਕਿ ਨੇੜੇ-ਤੇੜੇ ਦੀ ਜ਼ਮੀਨ ਜਾਂ ਇਮਾਰਤ ਦੁਬਾਰਾ ਨਾ ਢਹਿ ਜਾਵੇ।

ਮੁੱਖ ਫਾਇਰ ਅਧਿਕਾਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਬਚਾਅ ਮੁਹਿੰਮ ਦੇ ਨਾਲ-ਨਾਲ ਮਕਾਨ ਦੀ ਸਥਿਤੀ 'ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਪਰਿਵਾਰ ਅਨੁਸਾਰ, ਕਰੀਬ 3 ਸਾਲ ਪਹਿਲਾਂ ਘਰ ਦੇ ਅੰਦਰ ਇਕ ਬੋਰਵੈੱਲ ਪੁੱਟਿਆ ਗਿਆ ਸੀ। ਕੰਮ ਅਧੂਰਾ ਰਹਿਣ ਕਾਰਨ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਦੂਜੀ ਜਗ੍ਹਾ ਨਵਾਂ ਬੋਰਵੈੱਲ ਪੁੱਟਿਆ ਗਿਆ। ਸ਼ੱਕ ਹੈ ਕਿ ਪੁਰਾਣੇ ਬੰਦ ਬੋਰਵੈੱਲ ਦੇ ਨੇੜੇ-ਤੇੜੇ ਦੀ ਜ਼ਮੀਨ ਪਹਿਲਾਂ ਤੋਂ ਕਮਜ਼ੋਰ ਸੀ ਅਤੇ ਹਾਲ 'ਚ ਹੋਈ ਬਾਰਿਸ਼ ਤੋਂ ਬਾਅਦ ਮਿੱਟੀ ਧੱਸਣ ਨਾਲ ਇਹ ਹਾਦਸਾ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News