B.Tech ਵਿਦਿਆਰਥੀ ਖੁਦਕੁਸ਼ੀ ਮਾਮਲੇ ''ਚ ਵੱਡੀ ਖ਼ਬਰ; ਹੋਸਟਲਾਂ ਤੋਂ ਹਟਾਉਣੇ ਸ਼ੁਰੂ ਕੀਤੇ ਛੱਤ ਵਾਲੇ ਪੱਖੇ
Wednesday, Sep 23, 2026 - 07:56 AM (IST)
ਮੁੰਬਈ (ਏਜੰਸੀ) - ਦੂਜੇ ਸਾਲ ਦੇ ਬੀ. ਟੈੱਕ ਵਿਦਿਆਰਥੀ ਸਾਹਿਲ ਵਾਕੋਡੇ ਦੀ ਖੁਦਕੁਸ਼ੀ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਮੁੰਬਈ ਨੇ ਸੀਲਿੰਗ ਫੈਨਸ ਭਾਵ ਛੱਤ ਵਾਲੇ ਪੱਖਿਆਂ ਨੂੰ ‘ਵਾਲ ਫੈਨਸ’ ਭਾਵ ਕੰਧ ਨਾਲ ਲੱਗਣ ਵਾਲੇ ਪੱਖਿਆਂ ’ਚ ਬਦਲਣਾ ਸ਼ੁਰੂ ਕਰ ਦਿੱਤਾ ਹੈ। ਘਟਨਾ ਤੋਂ ਜਾਣੂ ਸੂਤਰਾਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਆਈ. ਆਈ. ਟੀ.-ਮੁੰਬਈ ’ਚ ਊਰਜਾ ਵਿਗਿਆਨ ਤੇ ਤਕਨਾਲੋਜੀ ਵਿਭਾਗ ’ਚ ਦੂਜੇ ਸਾਲ ਦਾ ਬੀ.ਟੈੱਕ ਦਾ ਵਿਦਿਆਰਥੀ ਵਾਕੋਡੇ 18 ਸਤੰਬਰ ਨੂੰ ਆਪਣੇ ਹੋਸਟਲ ਦੇ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਲਟਕਦਾ ਮਿਲਿਆ ਸੀ।
ਇਹ ਵੀ ਪੜ੍ਹੋ : 13 ਕਰੋੜ ਦੀ ਕਾਰ ! Rolls-Royce 'ਚ ਲਾਲਬਾਗਚਾ ਰਾਜਾ ਪੰਡਾਲ ਪੁੱਜੀ ਇਹ MLA, ਦੇਖਦੇ ਰਹਿ ਗਏ ਲੋਕ
ਉਕਤ ਵਿਦਿਆਰਥੀ ਆਪਣੀਆਂ ਮਿਡ-ਸਮੈਸਟਰ ਪ੍ਰੀਖਿਆਵਾਂ ਦੌਰਾਨ ਚੈਟ ਜੀ. ਪੀ. ਟੀ. ਤੱਕ ਪਹੁੰਚ ਬਣਾਉਣ ਲਈ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਮੇਂ ਫੜਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਮੁੰਬਈ) ਨੇ ਵਿਦਿਆਰਥੀਆਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੋਂ ਬਾਅਦ ਆਪਣੇ ਹੋਸਟਲਾਂ ਤੋਂ ਛੱਤ ਵਾਲੇ ਪੱਖੇ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਈ. ਆਈ. ਟੀ. (ਮੁੰਬਈ) ਕੈਂਪਸ ਦੇ ਸਾਰੇ ਅਹਿਮ ਖੇਤਰਾਂ ’ਚ ਕੰਧ ’ਤੇ ਲੱਗਣ ਵਾਲੇ ਪੱਖੇ ਲਾਏ ਜਾਣਗੇ। ‘ਨਵੀਨੀਕਰਨ ਦੇ ਕੰਮ’ ਅਧੀਨ ਕੈਂਪਸ ’ਚ ਪਹੁੰਚੇ ‘ਵਾਲ ਫੈਨਸ’ ਦੀ ਇਕ ਖੇਪ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਇਕ ਹੋਰ ਖੁਦਕੁਸ਼ੀ ਮਾਮਲੇ ''ਚ RP ਸਿੰਘ ਨੇ ਆਪ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਨਾਮਜ਼ਦਾਂ ਵਿਰੁੱਧ FIR ਦੀ ਕੀਤੀ ਮੰਗ
