ਇਕ-ਦੂਜੇ ਦੇ ਹੋਏ ਹਾਕੀ ਖਿਡਾਰੀ, ਸੁਨੀਲ ਨੇ ਨੇਹਾ ਨਾਲ ਲਏ 7 ਫੇਰੇ
Monday, Nov 25, 2024 - 10:44 AM (IST)
ਸੋਨੀਪਤ- ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਨੇਹਾ ਗੋਇਲ ਐਤਵਾਰ ਨੂੰ ਕਰਨਾਲ ਦੇ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਸੁਨੀਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ। ਕਈ ਸਾਲਾਂ ਤੱਕ ਇਕ-ਦੂਜੇ ਦੇ ਸੰਪਰਕ 'ਚ ਰਹੇ ਨੇਹਾ ਅਤੇ ਸੁਨੀਲ ਦੇ ਵਿਆਹ 'ਚ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਹਾਕੀ ਕੋਚ, ਸਾਥੀ ਖਿਡਾਰੀ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ।
ਦੱਸਣਯੋਗ ਹੈ ਕਿ ਕਰਨਾਲ ਦੇ ਰਹਿਣ ਵਾਲੇ ਸੁਨੀਲ ਅਤੇ ਸੋਨੀਪਤ ਦੀ ਨੇਹਾ ਗੋਇਲ ਦੀ ਇਹ ਲਵ ਮੈਰਿਜ ਹੈ ਪਰ ਦੋਹਾਂ ਦੀ ਪਰਿਵਾਰਾਂ ਦੀ ਸਹਿਮਤੀ ਨਾਲ ਅਰੇਂਜ ਮੈਰਿਜ ਹੋਈ ਹੈ। ਇਸ ਦੌਰਾਨ ਨੇਹਾ ਨੇ ਕਿਹਾ ਕਿ ਹਾਲਾਤ ਕਿਹੋ ਜਿਹੇ ਵੀ ਹੋਣ, ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਮੇਰੀ ਮਾਂ ਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਹੈ। ਉਹ ਹਾਰ ਮੰਨ ਜਾਂਦੀ ਤਾਂ ਮੈਂ ਅੱਜ ਇੱਥੇ ਨਹੀਂ ਹੁੰਦੀ। ਕਿਸੇ ਵੀ ਚੀਜ਼ 'ਤੇ ਗਿਵ-ਅਪ ਨਹੀਂ ਕਰਨਾ ਚਾਹੀਦਾ। ਮੈਂ ਜ਼ਖ਼ਮੀ ਹੋਈ ਪਰ ਮੈਂ ਗਿਵ-ਅਪ ਨਹੀਂ ਕੀਤਾ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਧੀਆਂ ਦਾ ਕੋਈ ਸੁਫ਼ਨਾ ਹੈ ਤਾਂ ਉਸ ਨੂੰ ਸਪੋਰਟ ਕਰੋ। ਨੇਹਾ ਦੇ ਵਿਆਹ 'ਚ ਭਾਰਤੀ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਭੋਲਾ ਨਾਥ, ਹਾਕੀ ਦੇ ਚੀਫ਼ ਕੋਚ ਹਰੇਂਦਰ ਸਿੰਘ, ਕੋਚ ਪ੍ਰੀਤਮ ਸਿਵਾਚ, ਅਸਿਸਟੈਂਟ ਕੋਚ ਦੇਵ ਤੋਂ ਇਲਾਵਾ ਟੀਮ ਤੋਂ ਮੁਮਤਾਜ, ਨਵਨੀਤ ਕੌਰ, ਵੈਸ਼ਨਵੀ ਵਿਠੱਲ ਫਾਲਕੇ, ਉਦਿਤਾ, ਜੋਤੀ ਆਦਿ ਮੌਜੂਦ ਰਹੇ। ਸਾਰਿਆਂ ਨੇ ਨੇਹਾ ਗੋਇਲ ਨੂੰ ਜੀਵਨ ਦੇ ਨਵੇਂ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8