HPCL 'ਚ ਨਿਕਲੀ ਭਰਤੀ ! 2,80,000 ਤੱਕ ਮਿਲੇਗੀ ਤਨਖ਼ਾਹ, ਜਾਣੋ ਕਿੰਝ ਕਰਨਾ ਅਪਲਾਈ

Sunday, Mar 22, 2026 - 10:06 AM (IST)

HPCL 'ਚ ਨਿਕਲੀ ਭਰਤੀ ! 2,80,000 ਤੱਕ ਮਿਲੇਗੀ ਤਨਖ਼ਾਹ, ਜਾਣੋ ਕਿੰਝ ਕਰਨਾ ਅਪਲਾਈ

ਵੈੱਬ ਡੈਸਕ- ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਜੂਨੀਅਰ ਐਗਜ਼ੀਕਿਊਟਿਵ, ਮੈਕੇਨਿਕਲ ਇੰਜੀਨੀਅਰ, ਇਲੈਕਟ੍ਰਿਕਲ ਇੰਜੀਨੀਅਰ, ਕੈਮੀਕਲ ਇੰਜੀਨੀਅਰ, ਅਫ਼ਸਰ, ਸੀਨੀਅਰ ਸਾਈਬਰ ਸਕਿਓਰਿਟੀ ਸਟ੍ਰੇਟਜਿਸਟ ਆਦਿ ਸਮੇਤ ਵੱਖ-ਵੱਖ ਅਹੁਦਿਆਂ 'ਤੇ 700 ਤੋਂ ਵੱਧ ਅਸਾਮੀਆਂ ਭਰ ਰਿਹਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ 731 ਅਹੁਦੇ ਭਰੇ ਜਾਣਗੇ।

ਤਨਖਾਹ

ਅਹੁਦੇ ਅਨੁਸਾਰ (30,000-2,80,000/-), 50/60 ਲੱਖ ਸਾਲਾਨਾ ਤਨਖਾਹ ਸੀਨੀਅਰ ਸਾਈਬਰ ਸਕਿਓਰਿਟੀ ਸਟ੍ਰੇਟਜਿਸਟ ਨੂੰ ਮਿਲੇਗੀ। 

ਆਖ਼ਰੀ ਤਾਰੀਖ਼

ਉਮੀਦਵਾਰ 25 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ 25 ਤੋਂ 43 ਸਾਲ ਤੱਕ ਤੈਅ ਕੀਤੀ ਗਈ ਹੈ। 

ਸਿੱਖਿਆ ਯੋਗਤਾ

ਘੱਟੋ-ਘੱਟ 3 ਸਾਲ ਦੀ ਗ੍ਰੈਜੂਏਸ਼ਨ/ 3-ਸਾਲਾ ਫੁੱਲ-ਟਾਈਮ ਡਿਪਲੋਮਾ/ ਸਾਇੰਸ ਗ੍ਰੈਜੂਏਟ ਪਲੱਸ ਫਾਇਰ ਐਂਡ ਸੇਫਟੀ ਡਿਪਲੋਮਾ/ 4-ਸਾਲਾ ਇੰਜੀਨੀਅਰਿੰਗ ਕੋਰਸ/ ਚਾਰਟਰਡ ਅਕਾਊਂਟੈਂਟ/ ਕਾਸਟ ਅਕਾਊਂਟੈਂਟ/ ਐਮਬੀਏ/ ਪੋਸਟ ਗ੍ਰੈਜੂਏਟ ਡਿਗਰੀ/ ਪਰਸਨਲ ਮੈਨੇਜਮੈਂਟ/ ਇੰਡਸਟਰੀਅਲ ਰਿਲੇਸ਼ਨ/ ਮਨੋਵਿਗਿਆਨ/ ਗ੍ਰੈਜੂਏਸ਼ਨ ਤੋਂ ਬਾਅਦ ਹਿੰਦੀ 'ਚ ਪੋਸਟ ਗ੍ਰੈਜੂਏਟ ਡਿਗਰੀ/ ਲਾਅ ਗ੍ਰੈਜੂਏਟ/ ਰੈਗੂਲਰ ਇੰਜੀਨੀਅਰਿੰਗ ਕੋਰਸ ਆਦਿ ਪੋਸਟ ਅਨੁਸਾਰ ਜ਼ਰੂਰੀ ਹਨ। ਕੁਝ ਅਹੁਦਿਆਂ ਲਈ ਕੰਮ ਦਾ ਤਜਰਬਾ ਵੀ ਜ਼ਰੂਰੀ ਹੈ। ਇਸ ਲਈ, ਤੁਸੀਂ ਇਸ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ 'ਚ ਉਸ ਅਹੁਦੇ ਦੇ ਪੂਰੇ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ ਜਿਸ ਲਈ ਤੁਸੀਂ ਅਰਜ਼ੀ ਦੇਣਾ ਚਾਹੁੰਦੇ ਹੋ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News