ਹਿੰਦੂ ਅੱਤਵਾਦ: ਭਾਜਪਾ ਦਾ ਸਬੂਤ ਨਾਲ ਕਾਂਗਰਸ ''ਤੇ ਵਾਰ

04/17/2018 2:00:18 PM

ਨਵੀਂ ਦਿੱਲੀ— ਕਾਂਗਰਸ ਵੱਲੋਂ ਹਿੰਦੂ ਜਾਂ ਭਗਵਾ ਅੱਤਵਾਦ ਵਰਗੇ ਸ਼ਬਦਾਂ ਦੀ ਕਦੋਂ ਵਰਤੋਂ ਨਾ ਕਰਨ ਦੇ ਦਾਅਵੇ 'ਤੇ ਭਾਜਪਾ ਨੇ ਵਿਕੀਲੀਕਸ ਦੇ ਖੁਲਾਸਿਆਂ ਰਾਹੀਂ ਪਲਟਵਾਰ ਕੀਤਾ ਹੈ। ਵਿਕੀਲੀਕਸ ਦੀ ਇਕ ਕੇਬਲ ਦਾ ਜ਼ਿਕਰ ਕਰਦੇ ਹੋਏ ਪਾਤਰਾ ਨੇ ਕਿਹਾ ਕਿ ਸਾਬਕਾ ਅਮਰੀਕੀ ਰਾਜਦੂਤ ਟਿਮੋਥੀ ਜੇ. ਰੋਏਮਰ ਨੇ ਆਪਣੇ ਵਿਦੇਸ਼ ਮੰਤਰਾਲੇ ਨੂੰ ਲਿਖੇ ਇਕ ਪੱਤਰ 'ਚ ਰਾਹੁਲ ਦੇ ਬਿਆਨ ਦਾ ਹਵਾਲਾ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਹਿੰਦੂ ਅੱਤਵਾਦ ਦੀ ਗੱਲ ਕਹੀ ਸੀ। ਸਿਲਸਿਲੇਵਾਰ ਢੰਗ ਨਾਲ ਪੂਰੇ ਮਾਮਲੇ ਨੂੰ ਸਮਝਾਉਂਦੇ ਹੋਏ ਪਾਤਰਾ ਨੇ ਕਿਹਾ ਕਿ ਟਿਮੋਥੀ ਦੇ ਦਸਤਖ਼ਤ ਵਾਲੇ ਟੈਲੀਗ੍ਰਾਮ 'ਚ ਰਾਹੁਲ ਨਾਲ ਗੱਲ ਦਾ ਜ਼ਿਕਰ ਕੀਤਾ ਗਿਆ ਸੀ। 3 ਅਗਸਤ 2009 ਨੂੰ ਭੇਜੇ ਇਸ ਟੈਲੀਗ੍ਰਾਮ 'ਚ ਰੋਏਮਰ ਨੇ ਲਿਖਿਆ ਸੀ,''ਅਸੀਂ ਰਾਹੁਲ ਗਾਂਧੀ ਅਤੇ ਹੋਰ ਯੂਥ ਸੰਸਦ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਨੂੰ ਅਸੀਂ ਭੇਜ ਰਹੇ ਹਾਂ।'' ਵਿਕੀਲੀਕਸ ਦੇ ਕੇਬਲ ਅਨੁਸਾਰ,''20 ਜੁਲਾਈ 2009 ਨੂੰ ਇਕ ਡਿਨਰ 'ਚ ਰਾਹੁਲ ਮੌਜੂਦ ਸਨ। ਇਸ ਦੌਰਾਨ ਯੂ.ਐੱਸ. ਅੰਬੈਸਡਰ (ਰਾਜਦੂਤ) 'ਚ ਰਾਹੁਲ ਤੋਂ ਲਸ਼ਕਰ ਨੂੰ ਲੈ ਕੇ ਪੁੱਛਿਆ ਸੀ, ਇਸ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਭਾਰਤ 'ਚ ਥੋੜ੍ਹਾ ਬਹੁਤ ਸਪੋਰਟ ਹੋ ਸਕਦਾ ਹੈ ਪਰ ਦੇਸ਼ 'ਚ ਹਿੰਦੂ ਕੱਟੜਵਾਦੀਆਂ ਤੋਂ ਵੱਡਾ ਸੰਕਟ ਹੈ।'' ਪਾਤਰਾ ਨੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਲਾਦੇਨ ਦੇ ਪੈਸੇ ਅਤੇ ਹਾਫਿਜ਼ ਦੀ ਅਗਵਾਈ 'ਚ ਬਣਿਆ ਲਸ਼ਕਰ ਤੁਹਾਨੂੰ ਘੱਟ ਖਤਰਨਾਕ ਲੱਗਦਾ ਹੈ, ਜਦੋਂ ਕਿ ਨਿਰੀਹ ਹਿੰਦੂ ਤੁਹਾਨੂੰ ਜ਼ਿਆਦਾ ਖਤਰਨਾਕ ਨਜ਼ਰ ਆਉਂਦੇ ਹਨ। ਪਾਤਰਾ ਨੇ ਰਾਹੁਲ ਗਾਂਧੀ 'ਤੇ ਲਸ਼ਕਰ ਨੂੰ ਕਵਰ ਫਾਇਰ ਦੇਣ ਦਾ ਦੋਸ਼ ਲਗਾਇਆ। ਇਹੀ ਨਹੀਂ ਭਾਜਪਾ ਬੁਲਾਰੇ ਨੇ ਕਾਂਗਰਸ ਨੇਤਾਵਾਂ ਪੀ. ਚਿਦਾਂਬਰਮ, ਦਿਗਵਿਜੇ ਸਿੰਘ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਸਲਮਾਨ ਖੁਰਸ਼ੀਦ ਦੇ ਪੁਰਾਣੇ ਵੀਡੀਓ ਦਿਖਾ ਕੇ ਕਾਂਗਰਸ ਤੋਂ ਮੁਆਫ਼ੀ ਦੀ ਮੰਗ ਕੀਤੀ। ਇਨ੍ਹਾਂ ਵੀਡੀਓ 'ਚ ਸ਼ਿੰਦੇ ਅਤੇ ਚਿਦਾਂਬਰਮ ਹਿੰਦੂ ਜਾਂ ਭਗਵਾ ਅੱਤਵਾਦ ਸ਼ਬਦ ਦੀ ਵਰਤੋਂ ਕਰਦੇ ਹੋਏ ਦਿੱਖ ਰਹੇ ਹਨ। ਜ਼ਿਕਰਯੋਗ ਹੈ ਕਿ ਮੱਕਾ ਮਸਜਿਦ ਧਮਾਕੇ 'ਚ ਸਵਾਮੀ ਅਸੀਮਾਨੰਦ ਸਮੇਤ ਸਾਰੇ ਦੋਸ਼ੀਆਂ ਦੇ ਬਰੀ ਹੋਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਤੋਂ ਹਿੰਦੂ ਅੱਤਵਾਦ ਸ਼ਬਦ ਦੀ ਵਰਤੋਂ ਮੁਆਫ਼ੀ ਦੀ ਮੰਗ ਕੀਤੀ ਸੀ। ਇਸ 'ਤੇ ਕਾਂਗਰਸ ਨੇ ਕਿਹਾ ਸੀ ਕਿ ਉਸ ਵੱਲੋਂ ਅਜਿਹੇ ਸ਼ਬਦਾਂ ਦੀ ਵਰਤੋਂ ਹੀ ਨਹੀਂ ਕੀਤੀ ਗਈ ਸੀ।

ਭਾਜਪਾ ਬੋਲੀ, ਮੁਆਫ਼ੀ ਮੰਗਣ ਰਾਹੁਲ ਅਤੇ ਚਿਦਾਂਬਰਮ
ਸੰਬਿਤ ਪਾਤਰਾ ਨੇ ਕਿਹਾ ਕਿ ਅਸੀਂ ਸਬੂਤ ਦੇ ਦਿੱਤੇ ਹਨ। ਰਾਹੁਲ ਗਾਂਧੀ ਅਤੇ ਚਿਦਾਂਬਰਮ ਨੂੰ ਸਾਹਮਣੇ ਆਉਣਾ ਹੀ ਹੋਵੇਗਾ, ਉਹ ਬਚ ਨਹੀਂ ਸਕਦੇ। ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ। ਪਾਤਰਾ ਨੇ ਕਿਹਾ ਕਿ ਅਸੀਂ ਧਰਮ ਨਿਰਪੱਖਤਾ ਦਾ ਸਨਮਾਨ ਕਰਦੇ ਹਾਂ ਪਰ ਤੁਹਾਨੂੰ ਦੁਨੀਆ ਭਰ 'ਚ ਹਿੰਦੂਆਂ ਨੂੰ ਬਦਨਾਮ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਪਾਤਰਾ ਬੋਲੇ, ਰਾਹੁਲ ਨੇ ਮੋਦੀ ਨੂੰ ਦੱਸਿਆ ਸੀ ਖਤਰਾ
ਭਾਜਪਾ ਬੁਲਾਰੇ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਯੂ.ਐੱਸ. ਰਾਜਦੂਤ ਨਾਲ ਗੱਲਬਾਤ 'ਚ ਕਿਹਾ ਸੀ ਕਿ ਭਾਜਪਾ ਦੇ ਅਜਿਹੇ ਨੇਤਾਵਾਂ ਤੋਂ ਖਤਰਾ ਹੈ, ਜੋ ਧਰੂਵੀਕਰਨ ਕਰਦੇ ਹਨ ਜਿਵੇਂ ਨਰਿੰਦਰ ਮੋਦੀ। ਪਾਤਰਾ ਨੇ ਕਿਹਾ ਕਿ ਜਿਸ ਸਮੇਂ ਰਾਹੁਲ ਨੇ ਇਹ ਗੱਲਾਂ ਕਹੀਆਂ, ਉਦੋਂ ਉਹ ਕਾਂਗਰਸ 'ਚ ਨੰਬਰ 2 ਸਨ ਅਤੇ ਪ੍ਰਭਾਵਸ਼ਾਲੀ ਸਨ। ਇਸ ਲਈ ਉਨ੍ਹਾਂ ਨੇ ਹਿੰਦੂਆਂ ਦੀਆਂ ਭਾਵਨਾਵਾਂ ਦੁਖੀ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।