ਹਿੰਦੂ-ਚੀਨੀ ਭਾਈ-ਭਾਈ : ਦਲਾਈਲਾਮਾ

Thursday, Aug 10, 2017 - 03:57 AM (IST)

ਹਿੰਦੂ-ਚੀਨੀ ਭਾਈ-ਭਾਈ : ਦਲਾਈਲਾਮਾ

ਨਵੀਂ ਦਿੱਲੀ - ਤਿੱਬਤੀ ਅਧਿਆਤਮ ਗੁਰੂ ਦਲਾਈਲਾਮਾ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਨੇ ਨੇੜੇ-ਤੇੜੇ ਹੀ ਰਹਿਣਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਡੋਕਲਾਮ 'ਤੇ ਅੜਿੱਕਾ ਜ਼ਿਆਦਾ ਗੰਭੀਰ ਮੁੱਦਾ ਨਹੀਂ। ਧਰਮ ਗੁਰੂ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਕਿਹਾ, ''ਕਈ ਵਾਰ ਦੋਵੇਂ ਦੇਸ਼ 'ਸਖਤ ਸ਼ਬਦਾਂ' ਦੀ ਵਰਤੋਂ ਕਰਦੇ ਹਨ ਪਰ ਅੱਗੇ ਵਧਣ ਲਈ 'ਹਿੰਦੂ-ਚੀਨੀ ਭਾਈ-ਭਾਈ' ਦੀ ਭਾਵਨਾ ਇਕ ਮਾਤਰ ਰਸਤਾ ਹੈ।''
ਐਡੀਟਰਜ਼ ਗਿਲਜ਼ ਆਫ ਇੰਡੀਆ ਵਲੋਂ ਆਯੋਜਿਤ ਰਾਜਿੰਦਰ ਮਾਥੁਰ ਮੈਮੋਰੀਅਲ ਲੈਕਚਰ ਦੌਰਾਨ ਦਲਾਈਲਾਮਾ ਨੇ ਕਿਹਾ, ''1962 ਵਿਚ ਚੀਨੀ ਫੌਜ, ਜੋ ਕਿ ਬੋਮਡਿਲਾ ਤਕ ਪਹੁੰਚ ਗਈ ਸੀ, ਨੂੰ ਅਖੀਰ ਵਾਪਸ ਪਰਤਣਾ ਪਿਆ। ਭਾਰਤ ਅਤੇ ਚੀਨ ਨੇ ਇਕੱਠਿਆਂ ਰਹਿਣਾ ਹੈ।''


Related News