ਹਿਮਾਚਲ : ਲਿਫ਼ਟ ਦੇ ਬਹਾਨੇ 7 ਲੋਕਾਂ ਨੇ 3 ਬੱਚਿਆਂ ਦੀ ਮਾਂ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

08/21/2020 11:57:30 AM

ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ 32 ਸਾਲਾ ਵਿਆਹੁਤਾ ਜਨਾਨੀ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਨਾਨੀ ਨਾਲ 7 ਲੋਕਾਂ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਇਨ੍ਹਾਂ ਲੋਕਾਂ ਨੇ ਜਨਾਨੀ ਨੂੰ ਲਿਫ਼ਟ ਦੇਣ ਦੇ ਬਹਾਨੇ ਗੱਡੀ 'ਚ ਬਿਠਾਇਆ ਅਤੇ ਸਮੂਹਿਕ ਜਬਰ-ਜ਼ਿਨਾਹ ਨੂੰ ਅੰਜਾਮ ਦਿੱਤਾ। ਪੀੜਤਾ ਦੀ ਸ਼ਿਕਾਇਤ 'ਤੇ ਗਾਗਲ ਪੁਲਸ ਸਟੇਸ਼ਨ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੀੜਤਾ ਅਨੁਸਾਰ, ਉਹ ਬਨੋਈ ਇਲਾਕੇ ਦੇ ਇਕ ਬੱਸ ਅੱਡੇ 'ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਉੱਥੋਂ ਲੰਘ ਰਹੇ ਇਨ੍ਹਾਂ ਲੋਕਾਂ ਨੇ ਉਸ ਨੂੰ ਲਿਫ਼ਟ ਦੇਣ ਦਾ ਆਫ਼ਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਸਲੋਲ ਖੇਤਰ ਦੇ ਇਕ ਫਾਰਮ 'ਚ ਲਿਜਾਇਆ ਗਿਆ ਅਤੇ ਸਮੂਹਿਕ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਪੁਲਸ ਦਾ ਕਹਿਣਾ ਹੈ ਕਿ ਫਾਰਮ 'ਚ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਪੀੜਤਾ ਨੂੰ ਮੈਕਲੋਡਗੰਜ ਦੇ ਇਕ ਹੋਟਲ 'ਚ ਲਿਜਾ ਕੇ ਫਿਰ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਨੇੜਲੇ ਪਿੰਡ 'ਚ ਰਹਿਣ ਵਾਲੇ ਸਾਰੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਕਾਂਗੜਾ ਦੇ ਡੀ.ਐੱਸ.ਪੀ. ਸੁਨੀਲ ਰਾਣਾ ਨੇ ਕਿਹਾ ਕਿ ਅਸੀਂ ਸਾਰੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅੱਜ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਵੇਗਾ। ਪੀੜਤਾ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ ਅਤੇ ਉਸ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੁਲਸ ਨੇ ਹੋਟਲ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਨਾਨੀ ਦੇ ਤਿੰਨ ਬੱਚੇ ਹਨ ਅਤੇ ਉਹ ਪਿਛਲੇ 5 ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ।


DIsha

Content Editor

Related News