IMD ਵਲੋਂ ਮੋਹਲੇਧਾਰ ਮੀਂਹ ਦਾ ਅਲਰਟ, ਸਕੂਲ-ਕਾਲਜ ਬੰਦ
Thursday, Sep 26, 2024 - 05:28 PM (IST)
ਮੁੰਬਈ- ਦੇਸ਼ ਦੀ ਆਰਥਿਕ ਰਾਜਧਾਨੀ ਇਕ ਵਾਰ ਫਿਰ ਮੋਹਲੇਧਾਰ ਮੀਂਹ ਕਾਰਨ ਪਾਣੀ-ਪਾਣੀ ਹੋ ਗਈ ਹੈ। ਪੂਰੀ ਰਾਤ ਪਏ ਮੀਂਹ ਕਾਰਨ ਮੁੰਬਈ ਦੀਆਂ ਸੜਕਾਂ ਪਾਣੀ ਵਿਚ ਡੁੱਬ ਗਈਆਂ ਅਤੇ ਗੱਡੀਆਂ ਤੈਰਨ ਲੱਗੀਆਂ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਵੀਰਵਾਰ ਸਵੇਰ ਲਈ ਵੀ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ- ਠਾਣੇ, ਪਾਲਘਰ ਅਤੇ ਰਾਏਗੜ੍ਹ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਮੁੰਬਈ ਵਿਚ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਵੀਰਵਾਰ ਨੂੰ ਸਾਰੇ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਘਰ 'ਚ ਜ਼ਿੰਦਾ ਸੜੇ ਪਤੀ-ਪਤਨੀ, ਪੁੱਤਰ ਨੇ ਕਮਰਾ ਖੋਲ੍ਹਿਆ ਤਾਂ ਰਹਿ ਗਿਆ ਹੱਕਾ-ਬੱਕਾ
ਮੋਹਲੇਧਾਰ ਮੀਂਹ ਕਾਰਨ ਠਾਣੇ, ਪਾਲਘਰ, ਪੁਣੇ ਅਤੇ ਪਿੰਪਰੀ-ਚਿੰਚਵਾੜ ਵਿਚ ਵੀ ਵੀਰਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹਿਣਗੇ। BMC ਅਤੇ ਪੁਲਸ ਨੇ ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸਾਰੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। BMC ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਜੇਕਰ ਲੋੜ ਨਾ ਹੋਵੇ ਤਾਂ ਘਰ 'ਚੋਂ ਬਾਹਰ ਨਿਕਲਣ ਤੋਂ ਬਚੋ। ਦੱਸ ਦੇਈਏ ਕਿ ਬੁੱਧਵਾਰ ਨੂੰ ਮੋਹਲੇਧਾਰ ਮੀਂਹ ਮਗਰੋਂ ਕੁਝ ਸੜਕਾਂ ਮੰਨੋ ਤੇਜ਼ਧਾਰ ਵਾਲੀਆਂ ਨਦੀਆਂ ਵਿਚ ਬਦਲ ਗਈਆਂ ਕਿਉਂਕਿ ਕਈ ਖੇਤਰਾਂ ਵਿਚ ਸ਼ਾਮ ਦੇ 5 ਘੰਟੇ 100 ਮਿਲੀਮੀਟਰ ਤੋਂ ਵੱਧ ਮੀਂਹ ਪਿਆ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ, ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾਂ
ਮੁੰਬਈ 'ਚ ਭਾਰੀ ਮੀਂਹ ਤੋਂ ਬਾਅਦ ਵੀਰਵਾਰ ਨੂੰ ਰੇਲ ਅਤੇ ਵਾਹਨਾਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਕੱਲ੍ਹ ਪਏ ਤੇਜ਼ ਮੀਂਹ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ, ਕਈ ਥਾਵਾਂ 'ਤੇ ਲੋਕਲ ਟਰੇਨਾਂ ਨੂੰ ਰੋਕ ਦਿੱਤਾ ਗਿਆ ਅਤੇ ਘੱਟੋ-ਘੱਟ 14 ਆਉਣ ਵਾਲੀਆਂ ਉਡਾਣਾਂ ਨੂੰ ਮੋੜਨਾ ਪਿਆ। ਪਰ ਹੁਣ ਸਥਿਤੀ ਆਮ ਵਾਂਗ ਹੈ। ਹਾਲਾਂਕਿ ਮੁੰਬਈ 'ਚ ਅੱਜ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਕੱਲ੍ਹ ਵਰਗੀ ਸਥਿਤੀ ਨਹੀਂ ਹੋਵੇਗੀ। ਮੀਂਹ ਦੌਰਾਨ ਅੰਧੇਰੀ 'ਚ ਇਕ ਔਰਤ ਮੈਨਹੋਲ 'ਚ ਡਿੱਗ ਗਈ, ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਔਰਤ ਕਰੀਬ 100 ਮੀਟਰ ਤੱਕ ਮੈਨਹੋਲ 'ਚ ਵਹਿ ਗਈ। ਕਰੀਬ ਇੱਕ ਘੰਟਾ ਤਲਾਸ਼ੀ ਮੁਹਿੰਮ ਚਲਦੀ ਰਹੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8