‘ਬਿਪਰਜੋਏ’ ਪਿੱਛੋਂ ਬਣੇ ਦਬਾਅ ਕਾਰਨ ਉੱਤਰੀ ਗੁਜਰਾਤ ’ਚ ਭਾਰੀ ਮੀਂਹ, ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ

Tuesday, Jun 20, 2023 - 12:05 PM (IST)

‘ਬਿਪਰਜੋਏ’ ਪਿੱਛੋਂ ਬਣੇ ਦਬਾਅ ਕਾਰਨ ਉੱਤਰੀ ਗੁਜਰਾਤ ’ਚ ਭਾਰੀ ਮੀਂਹ, ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ

ਅਹਿਮਦਾਬਾਦ, ( ਭਾਸ਼ਾ)- ਸਮੁੰਦਰੀ ਤੂਫ਼ਾਨ ਬਿਪਰਜੋਏ ਤੋਂ ਬਾਅਦ ਪੈਦਾ ਹੋਏ ਦਬਾਅ ਕਾਰਨ ਉੱਤਰੀ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ ਜਿਸ ਕਾਰਨ ਬਨਾਸਕਾਂਠਾ ਜ਼ਿਲੇ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ।

ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਇੱਕ ਰੀਲੀਜ਼ ਵਿੱਚ ਕਿਹਾ ਕਿ ਸੌਰਾਸ਼ਟਰ ਖੇਤਰ ਸਮੇਤ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ ਦੋ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਬਨਾਸਕਾਂਠਾ ਜ਼ਿਲਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ ਦੇ ਕਈ ਪਿੰਡਾਂ ’ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਜਾਡੀਆ ਪਿੰਡ ’ਚ ਪਾਣੀ ’ਚ ਰੁੜ੍ਹ ਜਾਣ ਕਾਰਨ 20 ਗਾਊਆਂ ਦੀ ਮੌਤ ਹੋ ਗਈ।

PunjabKesari

ਉੱਤਰੀ ਗੁਜਰਾਤ ਦੇ ਬਨਾਸਕਾਂਠਾ ਅਤੇ ਸਾਬਰਕਾਂਠਾ ਜ਼ਿਲਿਆਂ ਵਿੱਚ ਸੋਮਵਾਰ ਸਵੇਰੇ 6 ਵਜੇ ਤੋਂ ਖਤਮ ਹੋਏ ਪਿਛਲੇ 24 ਘੰਟਿਆਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਬਨਾਸਕਾਂਠਾ ਦੇ ਦਾਂਤਾ ’ਚ ਪਿਛਲੇ 24 ਘੰਟਿਆਂ ਦੌਰਾਨ 126 ਮਿਲੀਮੀਟਰ ਮੀਂਹ ਪਿਆ ਹੈ।

ਇਸ ਤੋਂ ਬਾਅਦ ਅਮੀਰਗੜ੍ਹ (ਬਨਾਸਕਾਂਠਾ) ਵਿੱਚ 86, ਖੇਦਬ੍ਰਹਮਾ (ਸਾਬਰਕਾਂਠਾ) ਵਿੱਚ 82, ਵਿਜੇਨਗਰ (ਸਾਬਰਕਾਂਠਾ) ਵਿੱਚ 74 , ਪੋਸ਼ੀਨਾ (ਸਾਬਰਕਾਂਠਾ) ਵਿੱਚ 69 ਅਤੇ ਸਾਬਰਕਾਂਠਾ ਦੇ ਵਡਾਲੀ ’ਚ 37 ਮਿਲੀਮੀਟਰ ਮੀਂਹ ਪਿਆ।

PunjabKesari

ਆਸਾਮ ਵਿੱਚ ਹੜ੍ਹ ਨਾਲ 33,500 ਲੋਕ ਪ੍ਰਭਾਵਿਤ

ਆਸਾਮ ਦੇ ਕਈ ਹਿੱਸਿਆਂ ਵਿੱਚ ਸਾਰੀ ਰਾਤ ਪਏ ਭਾਰੀ ਮੀਂਹ ਕਾਰਨ ਸੋਮਵਾਰ ਹੜ੍ਹ ਵਰਗੀ ਸਥਿਤੀ ਬਣ ਗਈ। ਕਈ ਪਿੰਡ, ਕਸਬੇ ਅਤੇ ਖੇਤ ਪਾਣੀ ਵਿੱਚ ਡੁੱਬ ਗਏ।

ਆਸਾਮ ਲਈ ‘ਰੈੱਡ ਅਲਰਟ’ ਜਾਰੀ ਕਰਦੇ ਹੋਏ ਮੌਸਮ ਵਿਭਾਗ ਨੇ ਵੀਰਵਾਰ ਤੱਕ ਸੂਬੇ ਦੇ ਕਈ ਜ਼ਿਲਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦਾਰੰਗ, ਧੇਮਾਜੀ, ਡਿਬਰੂਗੜ੍ਹ, ਗੋਲਾਘਾਟ, ਹੋਜਈ, ਲਖੀਮਪੁਰ, ਨਾਗਾਓਂ, ਨਲਬਾੜੀ, ਸੋਨਿਤਪੁਰ, ਤਿਨਸੁਕੀਆ ਅਤੇ ਉਦਲਗੁੜੀ ਜ਼ਿਲਿਆਂ ਵਿੱਚ ਹੜ੍ਹਾਂ ਕਾਰਨ 33,400 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

PunjabKesari

ਸਿੱਕਮ ’ਚ ਢਿੱਗਾਂ ਡਿੱਗਣ ਨਾਲ 100 ਘਰਾਂ ਨੂੰ ਨੁਕਸਾਨ

ਪੱਛਮੀ ਸਿੱਕਮ ’ਚ ਭਾਰੀ ਮੀਂਹ ਕਾਰਨ ਕਈ ਥਾਈਂ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 100 ਘਰ ਨੁਕਸਾਨੇ ਗਏ ਅਤੇ ਕਈ ਪੁਲ ਰੁੜ੍ਹ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਬਾਰਸ਼ ਕਾਰਨ ਕਾਲਜ ਖੋਲਾ ਘਾਟੀ ਦੇ ਉਪਰਲੇ ਹਿੱਸੇ ਵਿੱਚ ਹੜ੍ਹ ਆ ਗਿਆ। ਸਭ ਤੋਂ ਵੱਧ ਨੁਕਸਾਨ ਸਿਮਫੋਕ ਵਿੱਚ ਹੋਇਆ ਜਿੱਥੇ ਇੱਕ ਵੱਡਾ ਪੁਲ ਰੁੜ੍ਹ ਗਿਆ।


author

Rakesh

Content Editor

Related News