ਹਾਥੀ ''ਤੇ ਬਰਾਤ ਲੈ ਕੇ ਆਇਆ ਲਾੜਾ, ਇਕ ਰੁਪਏ ਦਾ ਸ਼ਗਨ ਲੈ ਕੇ ਕੀਤਾ ਵਿਆਹ
Saturday, Nov 23, 2024 - 02:37 PM (IST)
ਨਾਰਨੌਲ- ਹਰਿਆਣਾ ਦੇ ਨਾਰਨੌਲ 'ਚ ਇਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ 'ਚ ਲਾੜਾ ਹਾਥੀ 'ਤੇ ਸਵਾਰ ਹੋ ਕੇ ਲਾੜੀ ਦੇ ਘਰ ਆਇਆ। ਲਾੜੇ ਦੀਆਂ ਭੈਣਾਂ ਬੱਗੀ 'ਚ ਸਵਾਰ ਹੋ ਕੇ ਪਹੁੰਚੀਆਂ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਝੁੰਝੁਨੂੰ ਵਾਸੀ ਹਰੀਸ਼ ਖੰਨਾ ਵਿਦੇਸ਼ੀ 'ਚ ਚੰਗੀ ਨੌਕਰੀ ਕਰਦਾ ਹੈ। ਉਸ ਨੂੰ ਲੱਖਾਂ ਦਾ ਪੈਕੇਜ ਮਿਲਦਾ ਹੈ। ਉਨ੍ਹਾਂ ਦਾ ਵਿਆਹ ਨਾਰਨੌਲ ਦੇ ਮੁਹੱਲਾ ਖੜਖੜੀ ਵਾਸੀ ਨਿਰੰਜਨ ਲਾਲ ਚੌਹਾਨ ਅਤੇ ਸ਼ੰਕੁਤਲਾ ਚੌਹਾਨ ਦੀ ਧੀ ਨੇਹਾ ਨਾਲ ਤੈਅ ਹੋਇਆ ਸੀ।
ਸ਼ੁੱਕਰਵਾਰ ਰਾਤ ਉਹ ਹਾਥੀ-ਘੋੜਿਆਂ ਨੂੰ ਲੈ ਕੇ ਲਾੜੀ ਦੇ ਘਰ ਰਵਾਨਾ ਹੋਇਆ। ਹਾਥੀ 'ਤੇ ਨਿਕਲੀ ਲਾੜੇ ਦੀ ਬਰਾਤ ਦੇਖ ਕੇ ਲੋਕ ਆਪਣੇ ਘਰੋਂ ਬਾਹਰ ਨਿਕਲ ਆਏ ਅਤੇ ਲਾੜੇ ਨਾਲ ਸੈਲਫੀਆਂ ਲਈਆਂ। ਉੱਥੇ ਹੀ ਲਾੜੇ ਦੇ ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਇਕ ਰੁਪਏ ਦਾ ਸ਼ਗਨ ਲਿਆ ਹੈ ਅਤੇ ਆਪਣੇ ਬੇਟੇ ਦਾ ਬਿਨਾਂ ਦਾਜ ਦੇ ਵਿਆਹ ਕੀਤਾ ਹੈ। ਇਸ ਵਿਆਹ ਰਾਹੀਂ ਲੋਕਾਂ ਨੂੰ ਬਿਨਾਂ ਦਾਜ ਦੇ ਵਿਆਹ ਕਰਨ ਦਾ ਸੰਦੇਸ਼ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8