ਪੁਲਸ ਮਹਿਕਮੇ ''ਚ ਭਰਤੀ ਹੋਣ ਦਾ ਆਖ਼ਰੀ ਮੌਕਾ, ਜਲਦੀ ਕਰੋ ਅਪਲਾਈ

Monday, Sep 30, 2024 - 09:47 AM (IST)

ਹਰਿਆਣਾ- ਜੇਕਰ ਤੁਹਾਨੂੰ ਵੀ ਪੁਲਸ ਦੀ ਵਰਦੀ ਪਹਿਨਣ ਦਾ ਜਨੂੰਨ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਤੁਸੀਂ ਹਰਿਆਣਾ ਪੁਲਸ ਕਾਂਸਟੇਬਲ ਭਰਤੀ 2024 ਲਈ ਅਪਲਾਈ ਕਰ ਸਕਦੇ ਹੋ। ਜੀ ਹਾਂ, ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ ਵਧਾ ਦਿੱਤੀ ਹੈ। ਇਸ ਭਰਤੀ ਵਿਚ ਉਮੀਦਵਾਰ ਹੁਣ 1 ਅਕਤੂਬਰ 2024 ਤੱਕ ਅਧਿਕਾਰਤ ਵੈੱਬਸਾਈਟ http://hssc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਭਰਤੀ ਡਿਟੇਲ

ਹਰਿਆਣਾ ਪੁਲਸ ਕਾਂਸਟੇਬਲ ਦੇ 5666 ਅਹੁਦਿਆਂ 'ਤੇ ਔਰਤ ਅਤੇ ਪੁਰਸ਼ ਜੀ. ਡੀ. ਕਾਂਸਟੇਬਲ, ਕਾਂਸਟੇਬਲ ਰਿਜ਼ਰਵ ਬਟਾਲੀਅਨ, ਆਰਮਡ ਪੁਲਸ ਦੀ ਨਿਯੁਕਤੀ ਕੀਤੀ ਜਾਵੇਗੀ। 

ਯੋਗਤਾ

ਹਰਿਆਣਾ ਪੁਲਿਸ ਦੀ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣੀ ਚਾਹੀਦੀ ਹੈ। 10ਵੀਂ ਜਮਾਤ ਤੱਕ ਹਿੰਦੀ/ਸੰਸਕ੍ਰਿਤ ਵਿਸ਼ਾ ਪੜ੍ਹਿਆ ਹੋਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ HCC ਗਰੁੱਪ C (HCC CET) ਦੀ ਪ੍ਰੀਖਿਆ ਪਾਸ ਕਰਨਾ ਵੀ ਜ਼ਰੂਰੀ ਹੈ।

ਉਮਰ ਹੱਦ

ਇਸ ਪੁਲਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਸੂਬੇ ਦੀਆਂ ਰਾਖਵੀਆਂ ਸ਼੍ਰੇਣੀਆਂ ਨੂੰ ਇਸ 'ਚ ਛੋਟ ਦਿੱਤੀ ਗਈ ਹੈ। ਉਮਰ ਦੀ ਗਣਨਾ 1 ਸਤੰਬਰ 2024 ਨੂੰ ਕੀਤੀ ਜਾਵੇਗੀ।

ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਪੱਧਰ-3  ਅਨੁਸਾਰ 21,700 ਰੁਪਏ ਦੀ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।

ਕੱਦ

ਹਰਿਆਣਾ ਪੁਲਸ ਵਿਚ ਭਰਤੀ ਹੋਣ ਲਈ ਪੁਰਸ਼ ਉਮੀਦਵਾਰਾਂ ਦਾ ਕੱਦ 170 ਸੈਂਟੀਮੀਟਰ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਛਾਤੀ 83 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜਦਕਿ ਮਹਿਲਾ ਉਮੀਦਵਾਰਾਂ ਦਾ ਕੱਦ 158 ਸੈਂਟੀਮੀਟਰ ਤੈਅ ਕੀਤਾ ਗਿਆ ਹੈ।

ਚੋਣ ਪ੍ਰਕਿਰਿਆ

ਪਲਸ ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਸੀ. ਈ. ਟੀ, ਲਿਖਤੀ ਪ੍ਰੀਖਿਆ, ਸਰੀਰਕ ਪੀ. ਈ. ਟੀ/ਪੀ. ਐਸ. ਟੀ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਪੁਰਸ਼ ਉਮੀਦਵਾਰਾਂ ਨੂੰ 12 ਮਿੰਟ ਵਿਚ 2.5 ਕਿਲੋਮੀਟਰ ਦੌੜਨਾ ਹੋਵੇਗਾ। ਜਦਕਿ ਮਹਿਲਾ ਉਮੀਦਵਾਰਾਂ ਨੂੰ 1 ਕਿਲੋਮੀਟਰ ਦੀ ਦੌੜ 6 ਮਿੰਟ ਵਿਚ ਪੂਰੀ ਕਰਨੀ ਹੋਵੇਗੀ। 

ਜਲਦੀ ਅਪਲਾਈ ਕਰੋ

ਭਰਤੀ ਵਿਚ ਹਿੱਸਾ ਲੈਣ ਦਾ ਇਹ ਆਖਰੀ ਮੌਕਾ ਹੈ। ਇਸ ਤੋਂ ਬਾਅਦ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ। ਹੋਰ ਵੇਰਵਿਆਂ ਲਈ ਉਮੀਦਵਾਰ HSSC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News