ਨੌਜਵਾਨਾਂ ਲਈ ਖੁਸ਼ਖ਼ਬਰੀ; ਕਾਂਸਟੇਬਲ ਦੀ ਨਿਕਲੀ ਬੰਪਰ ਭਰਤੀ, ਕੁੜੀਆਂ ਲਈ ਵੀ ਸੁਨਹਿਰੀ ਮੌਕਾ
Sunday, Aug 18, 2024 - 10:22 AM (IST)
ਹਰਿਆਣਾ- ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਹਰਿਆਣਾ ਪੁਲਸ ਕਾਂਸਟੇਬਲ ਦੀਆਂ 5600 ਅਹੁਦਿਆਂ 'ਤੇ ਬੰਪਰ ਭਰਤੀ ਨਿਕਲੀ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਪੁਲਸ ਕਾਂਸਟੇਬਲ ਭਰਤੀ 2024 ਦੀ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਹੈ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 10 ਸਤੰਬਰ 2024 ਤੋਂ ਆਨਲਾਈਨ ਸ਼ੁਰੂ ਹੋਵੇਗੀ। ਜਿਸ ਵਿਚ ਉਮੀਦਵਾਰ 24 ਸਤੰਬਰ 2024 ਤੱਕ ਅਪਲਾਈ ਕਰ ਸਕਦੇ ਹਨ। ਇਸ ਸਮੇਂ ਦੌਰਾਨ ਯੋਗ ਉਮੀਦਵਾਰ HSSC ਦੀ ਅਧਿਕਾਰਤ ਵੈੱਬਸਾਈਟ hssc.gov.in 'ਤੇ ਜਾ ਕੇ ਫਾਰਮ ਭਰ ਸਕਦੇ ਹਨ।
ਵਿੱਦਿਅਕ ਯੋਗਤਾ
ਹਰਿਆਣਾ ਪੁਲਸ ਕਾਂਸਟੇਬਲ ਭਰਤੀ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10+2 ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰਾਂ ਨੇ 10ਵੀਂ ਜਮਾਤ ਤੱਕ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਹਰਿਆਣਾ ਦੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ। ਉਮਰ ਦੀ ਗਣਨਾ 1 ਸਤੰਬਰ 2024 ਦੇ ਆਧਾਰ 'ਤੇ ਕੀਤੀ ਜਾਵੇਗੀ।
ਸਰੀਰਕ ਸਮਰੱਥਾ
ਪੁਰਸ਼ਾਂ ਨੂੰ 2.5 ਕਿਲੋਮੀਟਰ ਦੀ ਦੌੜ 12 ਮਿੰਟ ਵਿਚ ਪੂਰੀ ਕਰਨੀ ਪਵੇਗੀ। ਜਦੋਂ ਕਿ ਔਰਤਾਂ ਨੂੰ 6 ਮਿੰਟ ਵਿਚ 1 ਕਿਲੋਮੀਟਰ ਦੌੜਨਾ ਹੋਵੇਗਾ। ਸਾਬਕਾ ਸਰਵਿਸਮੈਨ ਨੇ 1 ਕਿਲੋਮੀਟਰ ਦੀ ਦੌੜ 5 ਮਿੰਟ 'ਚ ਪੂਰੀ ਕਰਨੀ ਹੋਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਨੂੰ CET ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਉਮੀਦਵਾਰਾਂ ਨੂੰ PST, PET, ਗਿਆਨ ਪ੍ਰੀਖਿਆ ਆਦਿ ਪੜਾਵਾਂ ਵਿਚੋਂ ਲੰਘਣਾ ਹੋਵੇਗਾ। ਉਮੀਦਵਾਰ HSSC ਦੀ ਅਧਿਕਾਰਤ ਵੈੱਬਸਾਈਟ ਤੋਂ ਹਰਿਆਣਾ ਗਰੁੱਪ-ਸੀ ਦੀ ਇਸ ਭਰਤੀ ਨਾਲ ਸਬੰਧਤ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।