ਹਰਿਆਣਾ ਨਗਰ ਨਿਗਮ ਚੋਣਾਂ: 14 ਲੱਖ ਵੋਟਰ ਕਰਨਗੇ 734 ਉਮੀਦਵਾਰਾਂ ਦੀ ਲਈ ਵੋਟ

Sunday, Dec 16, 2018 - 11:19 AM (IST)

ਹਰਿਆਣਾ ਨਗਰ ਨਿਗਮ ਚੋਣਾਂ: 14 ਲੱਖ ਵੋਟਰ ਕਰਨਗੇ 734 ਉਮੀਦਵਾਰਾਂ ਦੀ ਲਈ ਵੋਟ

ਪਾਨੀਪਤ— ਪ੍ਰਦੇਸ਼ 'ਚ ਐਤਵਾਰ ਨੂੰ ਮੇਅਰ ਅਹੁਦੇ ਦੀ ਚੌਧਰ ਲਈ ਪਹਿਲੀ ਵਾਰ ਸਿੱਧੀਆਂ ਚੋਣਾਂ ਹੋ ਰਹੀਆਂ ਹਨ। ਪਾਨੀਪਤ, ਯਮੁਨਾਨਗਰ, ਹਿਸਾਰ, ਰੋਹਤਕ, ਕਰਨਾਲ ਨਗਰ ਨਿਗਮ ਅਤੇ ਜਾਖਲ ਮੰਡੀ ਅਤੇ ਪੂੰਡਰੀ ਨਗਰ ਪਾਲਿਕਾ ਲਈ ਲਗਭਗ 14 ਲੱਖ ਵੋਟਰ 734 ਉਮੀਦਵਾਰਾਂ ਲਈ ਵੋਟ ਕਰਨਗੇ। ਚੋਣਾਂ 'ਚ ਭਾਜਪਾ ਇਕੱਲੀ ਅਜਿਹੀ ਪਾਰਟੀ ਹੈ ਜੋ ਮੇਅਰ ਅਤੇ ਕੌਂਸਲਰ ਦੋਵੇਂ ਚੋਣਾਂ ਨੂੰ ਸਿੰਬਲ 'ਤੇ ਲੜ ਰਹੀ ਹੈ ਅਤੇ ਉਨ੍ਹਾਂ ਦੇ ਨੇਤਾਵਾਂ ਨੇ ਪ੍ਰਚਾਰ 'ਚ ਬਹੁਤ ਜ਼ੋਰ ਵੀ ਲਗਾਇਆ ਹੈ। ਉੱਥੇ ਹੀ ਇਨੈਲੋ-ਬਸਪਾ ਗਠਜੋੜ ਅਤੇ ਰਾਜਕੁਮਾਰ ਸੈਨੀ ਦੀ ਲੋਕਤੰਤਰ ਸੁਰੱਖਿਆ ਪਾਰਟੀ ਨੇ ਮੇਅਰ ਲਈ ਸਿੰਬਲ 'ਤੇ ਉਮੀਦਵਾਰ ਉਤਾਰੇ ਹਨ ਪਰ ਕਾਂਗਰਸ ਪਾਰਟੀ ਸਿੰਬਲ 'ਤੇ ਚੋਣਾਂ ਨਹੀਂ ਲੜ ਰਹੀ ਹੈ। ਉੱਥੇ ਹੀ ਪਾਰਟੀ ਦੇ ਸਮਰਥਕਾਂ ਅਤੇ ਨੇਤਾਵਾਂ ਨੇ ਆਪਣੀ-ਆਪਣੀ ਪਾਰਟੀ ਨੂੰ ਸਮਰਥਨ ਦੇ ਰੱਖਿਆ ਹੈ।
 

ਕਰਨਾਲ ਤੋਂ 8 ਮਹਿਲਾ ਉਮੀਦਵਾਰ
ਕਰਨਾਲ 'ਚ ਮੇਅਰ ਅਹੁਦੇ ਦੀ ਚੋਣ 8 ਮਹਿਲਾ ਉਮੀਦਵਾਰ ਲੜ ਰਹੀਆਂ ਹਨ। ਇੱਥੋਂ ਦੇ 20 ਵਰਗਾਂ 'ਚ 95 ਉਮੀਦਵਾਰ ਖੜ੍ਹੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 2 ਲੱਖ 48 ਹਜ਼ਾਰ 282 ਵੋਟਰ ਕਰਨਗੇ। 224 ਵੋਟਰ ਕੇਂਦਰਾਂ 'ਚੋਂ 56 ਸੰਵੇਦਨਸ਼ੀਲ ਅਤੇ 22 ਅਤਿ ਸੰਵੇਦਨਸ਼ੀਲ ਐਲਾਨ ਕੀਤੇ ਗਏ ਹਨ। ਸਹੀ ਤਰੀਕੇ ਨਾਲ ਵੋਟਿੰਗ ਹੋਵੇ, ਇਸ ਲਈ ਡਿਊਟੀ ਮੈਜਿਸਟਰੇਟ, ਸੁਪਰਵਾਈਜ਼ਰ, ਪੋਲਿੰਗ ਅਫ਼ਸਰ, ਪੁਲਸ ਸਮੇਤ 1491 ਲੋਕਾਂ ਦੀ ਡਿਊਟੀ ਲਗਾਈ ਗਈ ਹੈ।
 

ਪਾਨੀਪਤ 'ਚ 26 ਵਾਰਡ, 5 ਮੇਅਰ ਅਤੇ 123 ਕੌਂਸਲਰ ਅਹੁਦੇ ਦੇ ਉਮੀਦਵਾਰ
ਪਾਨੀਪਤ 'ਚ ਮੇਅਰ ਅਹੁਦੇ ਲਈ 5 ਉਮੀਦਵਾਰ ਦੌੜ 'ਚ ਸ਼ਾਮਲ ਹਨ। ਇੱਥੇ 123 ਉਮੀਦਵਾਰ ਕੌਂਸਲਰ ਲਈ ਤਾਲ ਠੋਕ ਰਹੇ ਹਨ। ਇੱਥੇ 278 ਬੂਥ ਬਣਾਏ ਗਏ ਹਨ, ਜਿਨ੍ਹਾਂ 'ਚੋਂ 71 ਸੰਵੇਦਨਸ਼ੀਲ ਅਤੇ 36 ਅਤਿ ਸੰਵੇਦਨਸ਼ੀਲ ਐਲਾਨ ਕਰ ਰੱਖੇ ਹਨ। ਕੁੱਲ 3 ਲੱਖ 28 ਹਜ਼ਾਰ 326 ਵੋਟਰ ਹਨ। ਇੱਥੇ ਅਧਿਕਾਰੀ ਅਤੇ ਪੁਲਸ ਕਰਮਚਾਰੀਆਂ ਸਮੇਤ 1577 ਲੋਕਾਂ ਦੀ ਡਿਊਟੀ ਵੋਟਿੰਗ 'ਚ ਲਗਾਈ ਗਈ ਹੈ।
ਰੋਹਤਕ ਤੋਂ 12 ਮੇਅਰ ਅਤੇ 134 ਕੌਂਸਲਰ ਅਹੁਦੇ ਲਈ ਲੜ ਰਹੇ ਚੋਣਾਂ
ਰੋਹਤਕ 'ਚ ਮੇਅਰ ਅਹੁਦੇ ਲਈ 12 ਲੋਕ ਚੋਣਾਂ ਲੜ ਰਹੇ ਹਨ, ਇਨ੍ਹਾਂ 'ਚੋਂ 10 ਪੁਰਸ਼ ਅਤੇ 2 ਔਰਤਾਂ ਹਨ। ਉੱਥੇ ਹੀ ਕੌਂਸਲਰ ਲਈ 134 ਉਮੀਦਵਾਰ ਹਨ। ਇੱਥੋਂ ਦੇ 22 ਵਾਰਡਾਂ 'ਚ 2 ਲੱਖ 77 ਹਜ਼ਾਰ 566 ਵੋਟਰ ਵੋਟ ਕਰਨਗੇ। 257 ਪੋਲਿੰਗ ਬੂਥ 'ਚੋਂ 65 ਸੰਵੇਦਨਸ਼ੀਨ ਅਤੇ 71 ਜ਼ਿਆਦਾ ਸੰਵੇਦਨਸ਼ੀਲ ਬੂਥ ਐਲਾਨ ਕੀਤੇ ਗਏ ਹਨ। ਇੱਥੇ 1408 ਕਰਮਚਾਰੀ ਡਿਊਟੀ 'ਤੇ ਤਾਇਨਾਤ ਹਨ।
ਹਿਸਾਰ 'ਚ 108 ਉਮੀਦਵਾਰ ਕੌਂਸਲਰ
ਹਿਸਾਰ 'ਚ 108 ਉਮੀਦਵਾਰ ਕੌਂਸਲਰ ਅਹੁਦੇ ਲਈ ਕਿਸਮਤ ਅਜਮਾ ਰਹੇ ਹਨ। ਇੱਥੇ 22 ਉਮੀਦਵਾਰ ਮੇਅਰ ਅਹੁਦੇ ਦੀ ਦੌੜ 'ਚ ਹਨ, ਜਿਨ੍ਹਾਂ 'ਚੋਂ 19 ਪੁਰਸ਼ ਅਤੇ 3 ਔਰਤਾਂ ਹਨ। 20 ਵਾਰਡਾਂ 'ਚ 2 ਲੱਖ 22 ਹਜ਼ਾਰ 844 ਵੋਟਰਾਂ ਦਾ ਨਾਂ ਲਿਸਟ 'ਚ ਹੈ। 204 ਪੋਲਿੰਗ ਸਟੇਸ਼ਨ 'ਚੋਂ 69 ਸੰਵੇਦਨਸ਼ੀਲ ਅਤੇ 11 ਜ਼ਿਆਦਾ ਸੰਵੇਦਨਸ਼ੀਲ ਐਲਾਨ ਹਨ। 1408 ਕਰਮਚਾਰੀਆਂ ਦੀ ਡਿਊਟੀ ਵੋਟਿੰਗ 'ਚ ਲਗਾਈ ਗਈ ਹੈ।
 

ਯਮੁਨਾਨਗਰ 'ਚ 126 ਕੌਂਸਲਰ ਹਨ ਚੋਣਾਵੀ ਦੌੜ 'ਚ, ਸਭ ਤੋਂ ਵਧ 303 ਬੂਥ ਹਨ ਇੱਥੇ
ਯਮੁਨਾਨਗਰ 'ਚ ਮੇਅਰ ਲਈ 12 ਉਮੀਦਵਾਰ ਹਨ, ਜਿਨ੍ਹਾਂ 'ਚੋਂ 11 ਪੁਰਸ਼ ਅਤੇ ਇਕ ਔਰਤ ਸ਼ਾਮਲ ਹਨ। ਇੱਥੇ ਕੌਂਸਲਰ ਅਹੁਦੇ ਲੀ 126 ਉਮੀਦਵਾਰ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 22 ਵਾਰਡਾਂ ਦੇ 3 ਲੱਖ 2 ਹਜ਼ਾਰ 26 ਵੋਟਰ ਕਰਨਗੇ। ਇੱਥੇ ਇਨ੍ਹਾਂ ਚੋਣਾਂ ਦੇ ਸਭ ਤੋਂ ਵਧ 303 ਪੋਲਿੰਗ ਬੂਥ ਹਨ। ਯਮੁਨਾਨਰ 'ਚ 809 ਪੁਲਸ ਅਤੇ ਹੋਰ ਪੋਲਿੰਗ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।
 

ਜਾਖਲ ਮੰਡੀ 'ਚ 13 ਨਗਰ ਪਾਲਿਕਾ ਕੌਂਸਲਰਾਂ 'ਚੋਂ ਇਕ ਨੂੰ ਚੁਣਿਆ ਗਿਆ ਬਿਨਾਂ ਵਿਰੋਧ, ਹੁਣ 12 ਦੌੜ 'ਚ
ਜਾਖਲ ਮੰਡੀ ਦੇ ਨਗਰ ਪਾਲਿਕਾ ਚੋਣਾਂ 'ਚ 13 ਵਾਰਡਾਂ ਲਈ ਚੋਣਾਂ ਹੋਣੀਆਂ ਸਨ ਪਰ ਇਕ ਕੌਂਸਲਰ ਨੂੰ ਬਿਨਾਂ ਵਿਰੋਧ ਚੁਣ ਲਿਆ ਗਿਆ ਹੈ, ਅਜਿਹੇ 'ਚ ਚੋਣਾਂ 12 ਵਾਰਡਾਂ ਲਈ ਹੋ ਰਹੀਆਂ ਹਨ। ਇੱਥੇ 35 ਉਮੀਦਵਾਰ ਦੌੜ 'ਚ ਹਨ। ਕੁੱਲ 9012 ਵੋਟਰਾਂ ਦੀ ਲਿਸਟ 'ਚ ਨਾਂ ਹਨ। 13 ਪੋਲਿੰਗ ਬੂਥ 'ਚੋਂ 4 ਸੰਵੇਦਨਸ਼ੀਲ ਅਤੇ 4 ਜ਼ਿਆਦਾ ਸੰਵੇਦਨਸ਼ੀਲ ਐਲਾਨ ਕੀਤੇ ਗਏ ਹਨ। ਚੋਣਾਂ 'ਚ 67 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।
 

ਕੈਥਲ ਦੀ ਪੂੰਡਰੀ ਨਗਰ ਪਾਲਿਕਾ 'ਚ 54 ਉਮੀਦਵਾਰ ਲੜ ਰਹੇ ਚੋਣ
ਕੈਥਲ ਦੀ ਪੂੰਡਰੀ ਨਗਰ ਪਾਲਿਕਾ ਦੇ 13 ਵਾਰਡਾਂ ਲਈ 4 ਉਮੀਦਵਾਰ ਚੋਣਾਂ ਲੜ ਰਹੇ ਹਨ। ਵੋਟਰ ਲਿਸਟ 'ਚ ਕੁੱਲ 13 ਹਜ਼ਾਰ 398 ਵੋਟਰਾਂ ਦਾ ਨਾਂ ਹੈ। 256 ਲੋਕਾਂ ਦੀ ਡਿਊਟੀ ਚੋਣਾਂ 'ਚ ਲੱਗੀ ਹੋਈ ਹੈ।


Related News