ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ ''ਤੇ ਕਾਂਗਰਸ ਨੇ ਜਤਾਇਆ ਵਿਰੋਧ

Thursday, Aug 27, 2026 - 02:50 PM (IST)

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ ''ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ (ਏਜੰਸੀ)- ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਵੀਰਵਾਰ ਨੂੰ ਸ਼ੁਰੂ ਹੋਇਆ। ਸੈਸ਼ਨ ਦੇ ਪਹਿਲੇ ਦਿਨ ਹੀ ਸਦਨ 'ਚ ਜ਼ੋਰਦਾਰ ਹੰਗਾਮਾ ਹੋਇਆ। ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਵਿਧਾਇਕ ਕੁਲਦੀਪ ਵਤਸ ਨੇ ਧੱਕੇ ਮਾਰੇ ਜਾਣ ਦਾ ਮੁੱਦਾ ਚੁੱਕਿਆ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਉਨ੍ਹਾਂ ਨਾਲ ਗਲਤ ਰਵੱਈਆ ਕੀਤਾ ਗਿਆ। ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਪੁੱਛਿਆ ਕਿ ਕੀ ਧੱਕਾ-ਮੁੱਕੀ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ 'ਤੇ ਸਪੀਕਰ ਨੇ ਕਿਹਾ ਕਿ ਨਿਯਮ-ਕਾਇਦੇ ਦੇਖਣਾ ਉਨ੍ਹਾਂ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਲੈਣੀ ਪਵੇਗੀ। 

ਸੈਸ਼ਨ ਦੀ ਕਾਰਵਾਈ 'ਚ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਕਾਲੇ ਕੱਪੜੇ ਪਹਿਨ ਕੇ ਪਹੁੰਚੇ। ਕਾਂਗਰਸ ਦੇ ਬਾਗੀ ਵਿਧਾਇਕ ਕਾਲੇ ਕੱਪੜਿਆਂ 'ਚ ਨਹੀਂ ਆਏ, ਹਾਲਾਂਕਿ ਉਹ ਕਾਂਗਰਸ ਵਿਧਾਇਕਾਂ ਦੇ ਨਾਲ ਹੀ ਬੈਠੇ ਨਜ਼ਰ ਆਏ। ਸੈਸ਼ਨ ਦੀ ਸ਼ੁਰੂਆਤ 'ਚ ਸਾਬਕਾ ਵਿਧਾਇਕਾਂ ਚੌਧਰੀ ਸਹੀ ਰਾਮ ਬਿਸ਼ਨੋਈ ਅਤੇ ਰਾਜਪਾਲ ਭੂਖੜੀ, ਹਰਿਆਣਾ ਦੇ ਸ਼ਹੀਦਾਂ, ਰੋਹਤਕ ਦੇ ਡੀ-ਪਾਰਕ ਬਾਜ਼ਾਰ ਅਗਨੀਕਾਂਡ ਦੇ ਪੀੜਤਾਂ ਅਤੇ ਖੂਹ 'ਚ ਜ਼ਹਿਰੀਲੀ ਗੈਸ ਨਾਲ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਸ਼ਨਕਾਲ ਤੋਂ ਬਾਅਦ ਨਿਯਮ 121 ਦੇ ਅਧੀਨ ਅੰਤਿਮ 2 ਘੰਟਿਆਂ ਦੌਰਾਨ ਸਰਕਾਰੀ ਕੰਮਕਾਜ ਚਲਾਉਣ ਦਾ ਪ੍ਰਸਤਾਵ ਲਿਆਂਦਾ ਜਾਵੇਗਾ। 

ਵਿਧਾਇਕ ਆਦਿਤਿਆ ਦੇਵੀਲਾਲ ਅਤੇ ਅਰਜੁਨ ਚੌਟਾਲਾ ਨੇ ਸੂਬੇ 'ਚ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਧਿਆਨ ਆਕਰਸ਼ਨ ਪ੍ਰਸਤਾਵ ਦਿੱਤਾ ਹੈ, ਜਿਸ 'ਤੇ ਸਦਨ 'ਚ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ। ਸੈਸ਼ਨ 'ਚ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਵੀ ਅਹਿਮ ਰਹੇਗੀ। ਵਿਧਾਇਕ ਯੋਗੇਂਦਰ ਸਿੰਘ ਰਾਣਾ ਵਲੋਂ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ, ਅਸ਼ੋਕ ਕੁਮਾਰ ਅਰੋੜਾ, ਬਲਰਾਮ ਦਾਂਗੀ, ਸ਼ਕੁੰਤਲਾ ਖਟਕ, ਰਘੁਵੀਰ ਸਿੰਘ ਕਾਦਿਆਨ, ਬਲਵਾਨ ਸਿੰਘ ਦੌਲਤਪੁਰੀਆ ਅਤੇ ਮਾਮਨ ਖਾਨ ਖ਼ਿਲਾਫ਼ ਦਿੱਤੇ ਗਏ ਵਿਸ਼ੇਸ਼ ਅਧਿਕਾਰ ਹਨਨ ਦੇ ਪ੍ਰਸ਼ਨ 'ਤੇ ਕਮੇਟੀ ਦੀ ਪਹਿਲੀ ਸ਼ੁਰੂਆਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਇਕ ਅਰਜੁਨ ਸਿੰਘ ਚੌਟਾਲਾ ਵਲੋਂ ਇੰਦਰਾਜ ਸਿੰਘ ਨਰਵਾਲ ਖ਼ਿਲਾਫ਼ ਅਤੇ ਸ਼ਕਤੀ ਰਾਣੀ ਸ਼ਰਮਾ ਵਲੋਂ ਲਗਾਏ ਗਏ ਪ੍ਰਸਤਾਵਾਂ ਦੀ ਰਿਪੋਰਟ ਵੀ ਸਦਨ 'ਚ 'ਨੇਵਾ' ਪੋਰਟਲ ਰਾਹੀਂ ਪੇਸ਼ ਹੋਵੇਗੀ। ਵਿਧਾਇਕ ਪ੍ਰਮੋਦ ਕੁਮਾਰ ਵਿਜ ਵਲੋਂ ਇਕ ਨਿੱਜੀ ਚੈਨਲ ਖ਼ਿਲਾਫ਼ ਦਿੱਤੀ ਗਈ ਵਿਸ਼ੇਸ਼ ਅਧਿਕਾਰ ਹਨਨ ਸੂਚਨਾ 'ਤੇ ਵੀ ਰਿਪੋਰਟ ਪੇਸ਼ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News