ਬਰਫ਼ ਨਾਲ ਢਕਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਤਸਵੀਰਾਂ ’ਚ ਵੇਖੋ ਖੂਬਸੂਰਤੀ
Wednesday, Jun 02, 2021 - 11:04 AM (IST)
ਚਮੋਲੀ— ਇਸ ਸਮੇਂ ਜਿੱਥੇ ਪੂਰੇ ਦੇਸ਼ ਵਿਚ ਗਰਮੀ ਨੇ ਆਪਣੀ ਦਸਤਕ ਦੇ ਦਿੱਤੀ ਹੈ, ਲੋਕ ਗਰਮੀ ਤੋਂ ਪਰੇਸ਼ਾਨ ਹਨ। ਅਜਿਹੇ ਦੌਰ ਵਿਚ ਉੱਤਰਾਖੰਡ ਦੇ ਚਮੋਲੀ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ’ਚ ਅਜੇ ਵੀ 7 ਫੁੱਟ ਬਰਫ਼ ਜਮੀ ਹੋਈ ਹੈ। ਹੇਮਕੁੰਟ ਸਾਹਿਬ ਦਾ ਸਰੋਵਰ ਵੀ ਬਰਫ਼ ਬਣਿਆ ਹੈ। ਬਰਫ਼ਬਾਰੀ ਕਾਰਨ ਗੁਰਦੁਆਰਾ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਆਲੇ-ਦੁਆਲੇ 4 ਤੋਂ 5 ਫੁੱਟ ਤੱਕ ਬਰਫ਼ ਜਮੀ ਹੋਈ ਹੈ। ਸ੍ਰੀ ਹੇਮਕੁੰਟ ਸਾਹਿਬ ਅਤੇ ਆਲੇ-ਦੁਆਲੇ ਦੀਆਂ ਪਹਾੜੀਆਂ ’ਤੇ ਬਰਫ਼ ਦੀ ਚਾਦਰ ਉਸ ਦੇ ਸੁਹੱਪਣ ਨੂੰ ਚਾਰ-ਚੰਨ ਲਗਾ ਰਹੀ ਹੈ।
ਦੱਸ ਦੇਈਏ ਕਿ ਹਰ ਸਾਲ ਗੁਰਦੁਆਰਾ ਸਾਹਿਬ ਦੇ ਕਿਵਾੜ ਮਈ ਮਹੀਨੇ ਨੂੰ ਖੁੱਲ੍ਹਦੇ ਹਨ। ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਕਿਵਾੜ ਨਹੀਂ ਖੁੱਲ੍ਹ ਸਕੇ ਅਤੇ ਯਾਤਰਾ ਮੁਲਤਵੀ ਹੈ। ਬਸ ਹੇਮਕੁੰਟ ਸਾਹਿਬ ਗੁਰਦੁਆਰਾ ਟਰੱਸਟ ਸਮੇਂ-ਸਮੇਂ ’ਤੇ ਉੱਥੇ ਪਹੁੰਚ ਕੇ ਸ੍ਰੀ ਹੇਮਕੁੰਟ ਸਾਹਿਬ ਦੀ ਸਥਿਤੀ ਨੂੰ ਵੇਖ ਰਿਹਾ ਹੈ। ਓਧਰ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਬੰਧਕ ਸ. ਸੇਵਾ ਸਿੰਘ ਨੇ ਦੱਸਿਆ ਕਿ ਇੱਥੇ ਲਗਾਤਾਰ ਬਰਫ਼ਬਾਰੀ ਹੋਣ ਕਾਰਨ ਹੁਣ ਵੀ 7 ਫੁੱਟ ਬਰਫ਼ ਜਮੀ ਹੋਈ ਹੈ।