J&K: ਗੁਪਕਰ ਗੱਠਜੋੜ ਦਾ ਵੱਡਾ ਐਲਾਨ, ਸਾਰੀਆਂ ਪਾਰਟੀਆਂ ਇੱਕਜੁਟ ਹੋ ਕੇ ਲੜਨਗੀਆਂ DDC ਚੋਣਾਂ
Saturday, Nov 07, 2020 - 08:05 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਰਾਜਨੀਤੀ 'ਚ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਜੰਮੂ-ਕਸ਼ਮੀਰ 'ਚ ਆਰਟੀਕਲ 370 ਦੀ ਬਹਾਲੀ ਲਈ ਬਣੇ ਗੁਪਕਰ ਗੱਠਜੋੜ ਨੇ ਐਲਾਨ ਕੀਤਾ ਹੈ ਕਿ ਸਾਰੇ ਪ੍ਰਮੁੱਖ ਪਾਰਟੀਆਂ ਇੱਕਜੁਟ ਹੋ ਕੇ ਜ਼ਿਲ੍ਹਾ ਵਿਕਾਸ ਕਮੇਟੀ (ਡੀ.ਡੀ.ਸੀ.) ਦੀਆਂ ਚੌਣਾਂ 'ਚ ਹਿੱਸਾ ਲੈਣਗੀਆਂ।
ਇਹ ਵੀ ਪੜ੍ਹੋ: ਅਰਨਬ ਗੋਸਵਾਮੀ ਨੂੰ ਫਿਲਹਾਲ ਰਾਹਤ ਨਹੀਂ, 9 ਨਵੰਬਰ ਨੂੰ ਕੋਰਟ ਕਰੇਗਾ ਸੁਣਵਾਈ
ਪੀਪਲਜ਼ ਅਲਾਇੰਸ ਫਾਰ ਗੁਪਕਰ ਡਿਕਲੇਅਰੇਸ਼ਨ (PGAD) ਦੇ ਬੁਲਾਰਾ ਸੱਜਾਦ ਲੋਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੱਠਜੋੜ ਦੀ ਜੰਮੂ 'ਚ ਹੋਈ ਬੈਠਕ 'ਚ ਇਸ ਬਾਰੇ ਫੈਸਲਾ ਲਿਆ ਗਿਆ ਹੈ। ਸਾਰੀਆਂ ਪਾਰਟੀਆਂ ਇੱਕਜੁਟ ਹੋ ਕੇ ਡੀ.ਡੀ.ਸੀ. ਦੀਆਂ ਚੋਣਾਂ 'ਚ ਹਿੱਸਾ ਲੈਣਗੀਆਂ। ਉਮੀਦਵਾਰਾਂ ਦੀ ਸੂਚੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਜਾਰੀ ਕਰਨਗੇ। ਫਾਰੂਖ ਅਬਦੁੱਲਾ ਹੀ ਗੁਪਕਰ ਗੱਠਜੋੜ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: ਆਈ.ਟੀ. ਵਿਭਾਗ ਨੇ ਤਾਮਿਲਨਾਡੂ 'ਚ ਕੀਤੀ ਛਾਪੇਮਾਰੀ, 1,000 ਕਰੋੜ ਦੀ ਅਣ-ਐਲਾਨੀ ਰਾਸ਼ੀ ਬਰਾਮਦ
ਜੰਮੂ ਕਸ਼ਮੀਰ ਦਾ ਦਰਜਾ ਬਦਲਨ ਤੋਂ ਬਾਅਦ ਪਹਿਲੀ ਵਾਰ ਇਸ ਕੇਂਦਰ ਸ਼ਾਸਤ ਪ੍ਰਦੇਸ਼ 'ਚ ਡੀ.ਡੀ.ਸੀ. ਦੀਆਂ ਚੋਣਾਂ 29 ਨਵੰਬਰ ਤੋਂ ਹੋਣ ਜਾ ਰਹੀਆਂ ਹਨ। 8 ਪੜਾਅਵਾਂ 'ਚ ਹੋਣ ਵਾਲੀ ਇਸ ਚੋਣ ਦੀ ਆਖਰੀ ਪੜਾਅ ਦੀ ਵੋਟਿੰਗ 19 ਦਸੰਬਰ ਨੂੰ ਹੋਵੇਗੀ। ਪਿਛਲੇ ਮਹੀਨੇ ਗਠਿਤ ਹੋਏ ਗੁਪਕਰ ਗੱਠਜੋੜ ਨੇ ਜੰਮੂ 'ਚ ਆਯੋਜਿਤ ਆਪਣੀ ਪਹਿਲੀ ਬੈਠਕ 'ਚ ਡੀ.ਡੀ.ਸੀ. ਚੋਣ 'ਚ ਉਤਰਨ ਦਾ ਫੈਸਲਾ ਕੀਤਾ ਹੈ।