ਕਾਂਗਰਸ ਦੇ ਸੀਨੀਅਰ ਨੇਤਾ ਮਾਧਵ ਸਿੰਘ ਸੋਲੰਕੀ ਦਾ ਦਿਹਾਂਤ, 4 ਵਾਰ ਬਣੇ ਸਨ ਗੁਜਰਾਤ ਦੇ CM

01/09/2021 10:24:31 AM

ਅਹਿਮਦਾਬਾਦ- ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮਾਧਵ ਸਿੰਘ ਸੋਲੰਕੀ ਦਾ ਦਿਹਾਂਤ ਹੋ ਗਿਆ ਹੈ। ਸੋਲੰਕੀ ਗੁਜਰਾਤ ਸੂਬੇ ਦੇ 4 ਵਾਰ ਮੁੱਖ ਮੰਤਰੀ ਰਹਿ ਚੁਕੇ ਸਨ। ਉਨ੍ਹਾਂ ਦੀ ਉਮਰ 94 ਸਾਲ ਸੀ। ਸੋਲੰਕੀ ਕਾਂਗਰਸ ਦੇ ਵੱਡੇ ਨੇਤਾ ਮੰਨੇ ਜਾਂਦੇ ਹਨ ਅਤੇ ਉਹ ਇਕ ਵਾਰ ਭਾਰਤ ਦੇ ਵਿਦੇਸ਼ ਮੰਤਰੀ ਵੀ ਰਹਿ ਚੁਕੇ ਹਨ। 

ਮਾਧਵ ਸੋਲੰਕੀ ਪੇਸ਼ੇ ਤੋਂ ਵਕੀਲ ਸਨ। ਉਹ ਆਨੰਦ ਦੇ ਨੇੜੇ ਬੋਰਸਾਡ ਦੇ ਖੱਤਰੀ ਸਨ। ਉਹ ਪਹਿਲੀ ਵਾਰ 1977 'ਚ ਘੱਟ ਸਮੇਂ ਲਈ ਮੁੱਖ ਮੰਤਰੀ ਬਣੇ। 1980 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਸੂਬੇ 'ਚ ਜ਼ੋਰਦਾਰ ਬਹੁਮਤ ਮਿਲਿਆ। 1981 'ਚ ਸੋਲੰਕੀ ਨੇ ਸਮਾਜਿਕ ਅਤੇ ਆਰਥਿਕ ਰੂਪ ਨਾਲ ਪਿਛੜੇ ਲੋਕਾਂ ਲਈ ਰਾਖਵਾਂਕਰਨ ਲਾਗੂ ਕੀਤਾ। ਇਸ ਦੇ ਵਿਰੋਧ 'ਚ ਸੂਬੇ 'ਚ ਹੰਗਾਮਾ ਹੋਇਆ ਅਤੇ ਕਈ ਮੌਤਾਂ ਵੀ ਹੋਈਆਂ ਸਨ।


DIsha

Content Editor

Related News