ਭਾਰਤ ’ਚ ਵਧ ਰਹੇ ਐੱਮ.ਡੀ.ਆਰ-ਟੀ.ਬੀ. ਦੇ ਮਰੀਜ਼

12/11/2019 9:22:59 PM

ਨਵੀਂ ਦਿੱਲੀ (ਵਿਸ਼ੇਸ਼)— ਹੁਣੇ ਜਿਹੇ ਜਾਰੀ ਇਕ ਰਿਪੋਰਟ ਮੁਤਾਬਿਕ ਭਾਰਤ 'ਚ ਟੀ. ਬੀ. ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁਝ ਅਜਿਹੇ ਵੀ ਕੇਸ ਹਨ ਜਿਨ੍ਹਾਂ 'ਤੇ ਟੀ. ਬੀ. ਦੀ ਦਵਾਈ ਅਸਰ ਨਹੀਂ ਕਰ ਰਹੀ ਹੈ। ਇਹ ਮਾਮਲੇ ਮਲਟੀਡਰੱਗ ਰੋਗ ਰੋਕੂ ਤਪਦਿਕ (ਮਲਟੀਡਰੱਗ ਰਜਿਸਟੈਂਟ-ਟੀ. ਬੀ.) ਦੇ ਹਨ। ਗਲੋਬਲ ਟੀ. ਬੀ. ਰਿਪੋਰਟ ਮੁਤਾਬਿਕ ਵਿਸ਼ਵ ਦੇ ਕੁਲ ਮਲਟੀਡਰੱਗ-ਰੋਗ ਰੋਕੂ ਤਪਦਿਕ ਮਰੀਜ਼ਾਂ ਦਾ 27 ਫੀਸਦੀ ਹਿੱਸਾ ਭਾਰਤ 'ਚ ਹੈ। ਰਿਪੋਰਟ ਦੱਸਦੀ ਹੈ ਕਿ ਭਾਰਤ 'ਚ ਪ੍ਰਤੀ ਲੱਖ ਵਿਅਕਤੀਆਂ ਦੇ ਪਿੱਛੇ 9.6 ਫੀਸਦੀ ਮਰੀਜ਼ ਐੱਮ. ਡੀ. ਆਰ-ਟੀ. ਬੀ. ਦੇ ਹਨ। ਇਹ ਜਾਣਕਾਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਲੋਕ ਸਭਾ 'ਚ ਇਕ ਲਿਖਤੀ ਉੱਤਰ 'ਚ ਦਿੱਤੀ ਹੈ।

ਚੌਬੇ ਨੇ ਕਿਹਾ, ''2016 ਲਈ ਭਾਰਤ 'ਚ ਮਲਟੀਡਰੱਗ-ਰਜਿਸਟੈਂਟ/ ਰਿਫੈਂਪਸਿਨ-ਰੋਗ ਰੋਕੂ ਟੀ. ਬੀ. (ਐੱਮ. ਡੀ. ਆਰ/ਆਰ.ਆਰ.-ਟੀ.ਬੀ.) ਰੋਗੀਆਂ ਦੀ ਅੰਦਾਜ਼ਨ ਗਿਣਤੀ 1,30,000 ਹੈ।'' ਉਨ੍ਹਾਂ ਕਿਹਾ ਕਿ ਇਸ ਦਾ ਕਾਰਣ ਪਬਲਿਕ ਸੈਕਟਰ 'ਚ ਗਲਤ ਪ੍ਰਸਕ੍ਰਿਪਸ਼ਨ ਹੋ ਸਕਦਾ ਹੈ, ਜੋ ਪਹਿਲਾਂ ਨਿੱਜੀ ਖੇਤਰ 'ਚ ਕਾਫੀ ਸੀ ਅਤੇ ਹੁਣ ਟੀ. ਬੀ. ਦਾ ਪਤਾ ਲਾਉਣ ਅਤੇ ਇਲਾਜ ਲਈ ਨਿੱਜੀ ਖੇਤਰ ਨੂੰ ਬਿਹਤਰ ਤਰੀਕੇ ਨਾਲ ਸ਼ਾਮਲ ਕਰਨ ਲਈ ਵਚਨਬੱਧ ਕੀਤਾ ਜਾ ਰਿਹਾ ਹੈ। ਇਸ ਦਾ ਦੂਜਾ ਕਾਰਣ ਨਿਰਧਾਰਿਤ ਸਮੇਂ ਤੋਂ ਪਹਿਲਾਂ ਇਲਾਜ ਬੰਦ ਕਰਨਾ ਵੀ ਹੋ ਸਕਦਾ ਹੈ। ਇਲਾਜ 'ਚ ਦੇਰੀ ਨਾਲ ਵੀ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਜ ਮੰਤਰੀ ਨੇ ਇਸ ਮਾਮਲੇ 'ਤੇ ਕਿਹਾ ਕਿ ਲੋਕਾਂ 'ਚ ਜਾਗਰੂਕਤਾ ਵਧਾਉਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਰਾਹੀਂ ਸੋਧੇ ਰਾਸ਼ਟਰੀ ਤਪਦਿਕ ਕੰਟਰੋਲ ਪ੍ਰੋਗਰਾਮ (ਆਰ. ਐੱਨ. ਟੀ. ਸੀ. ਪੀ.) ਚਲਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਈ ਸੁਧਾਰਾਤਮਕ ਉਪਾਅ ਕੀਤੇ ਹਨ ਜਿਵੇਂ ਕਿ ਟੀ. ਬੀ. ਦੀ ਜਾਂਚ ਲਈ ਹਾਈ ਰਿਕਸ ਵਾਲੀ ਆਬਾਦੀ 'ਚ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਗਈ ਹੈ, ਉਥੇ ਨੋਟੀਫਿਕੇਸ਼ਨ ਤਹਿਤ ਮੁਫਤ ਡਾਇਗਨੋਜ਼ ਅਤੇ ਦਵਾਈਆਂ ਦੀ ਉਪਲੱਬਧਤਾ ਯਕੀਨੀ ਕਰਨ ਲਈ ਪ੍ਰਾਈਵੇਟ ਸੈਕਟਰ ਨੂੰ ਵੀ ਵਚਨਬੱਧ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਲਦੀ ਡਾਇਗਨੋਜ਼ ਯਕੀਨੀ ਕਰਨ ਲਈ ਬਲਗਮ ਦੇ ਸੈਂਪਲ ਨੂੰ ਇਕੱਠਾ ਕਰਨ ਅਤੇ ਆਵਾਜਾਈ ਤੰਤਰ ਨੂੰ ਮਜ਼ਬੂਤ ਕਰਨ ਦੀ ਪਹਿਲ ਕੀਤੀ ਗਈ ਹੈ। ਪ੍ਰੋਗਰਾਮ ਨੇ ਪਹੁੰਚ ਵਧਾਉਣ ਲਈ ਇੰਡੀਆ ਪੋਸਟ ਨਾਲ ਵੀ ਕਰਾਰ ਕੀਤਾ ਹੈ।

ਸਥਾਨਕ ਪੱਧਰ 'ਤੇ ਤੰਤਰ ਨੂੰ ਮਜ਼ਬੂਤ ਕਰਨ ਲਈ ਕੋਰੀਅਰ ਏਜੰਸੀਆਂ, ਮਨੁੱਖੀ ਕੋਰੀਅਰ ਨਾਲ ਸਮਝੌਤਾ ਕੀਤਾ ਗਿਆ ਹੈ। ਪ੍ਰੋਗਰਾਮ 'ਚ ਜਲਦੀ ਤੋਂ ਜਲਦੀ ਦਵਾਈ ਰੋਗ ਰੋਕੂ ਦਾ ਪਤਾ ਲਾਉਣ ਲਈ ਤੇਜ਼ੀ ਨਾਲ ਨੈੱਟਵਰਕ ਵਧਾਉਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਨੇ 2018 ਤੋਂ ਯੂਨਾਈਟਿਡ ਡਰੱਗ ਸੰਵੇਦਨਸ਼ੀਲਤਾ ਪ੍ਰੀਖਣ (ਯੂ. ਡੀ. ਐੈੱਸ. ਟੀ.) ਨੂੰ ਲਾਗੂ ਕਰ ਦਿੱਤਾ ਹੈ, ਜਿਸ ਅਨੁਸਾਰ ਸਾਰੇ ਸੂਚਿਤ ਟੀ. ਬੀ. ਰੋਗੀਆਂ ਲਈ ਰਿਫੈਂਪਸਿਨ ਲਈ ਰੋਗ ਰੋਕੂ ਟੈਸਟ ਜ਼ਰੂਰੀ ਹਨ।

ਰਾਸ਼ਟਰੀ ਰਣਨੀਤਕ ਯੋਜਨਾ 'ਤੇ ਕੰਮ

ਸੰਚਾਰ ਮੁਹਿੰਮ ਦਾ ਉਦੇਸ਼ ਜਾਗਰੂਕਤਾ ਦੇ ਪੱਧਰ ਨੂੰ ਵਧਾਉਣ ਅਤੇ ਭਾਈਚਾਰੇ ਵਿਚਾਲੇ ਕਲੰਕ ਨੂੰ ਘੱਟ ਕਰਨ ਲਈ ਮੀਡੀਆ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ 13 ਮਾਰਚ, 2018 ਨੂੰ 2025 ਤਕ ਭਾਰਤ 'ਚ ਟੀ. ਬੀ. ਨੂੰ ਖਤਮ ਕਰਨ ਲਈ 'ਟੀ. ਬੀ. ਮੁਕਤ ਭਾਰਤ' ਮੁਹਿੰਮ ਸ਼ੁਰੂ ਕੀਤੀ ਸੀ। ਸਰਕਾਰ 2025 ਤਕ ਟੀ. ਬੀ. ਦੇ ਖਾਤਮੇ ਲਈ ਰਾਸ਼ਟਰੀ ਰਣਨੀਤਕ ਯੋਜਨਾ (ਐੈੱਨ. ਐੱਸ. ਪੀ.) (2017-25) ਲਾਗੂ ਕਰ ਰਹੀ ਹੈ।

ਐਕਟਿਵ ਕੇਸ ਲੱਭਣ ਦੇ ਨਾਲ-ਨਾਲ ਗੁੰਮਨਾਮ ਮਾਮਲਿਆਂ ਦੀ ਖੋਜ ਕਰਨਾ ਸਭ ਤੋਂ ਅਹਿਮ ਰਣਨੀਤੀ ਹੈ। 2017 'ਚ 3 ਰਾਊਂਡ ਰਾਸ਼ਟਰੀ ਮੁਹਿੰਮ ਦੇ ਰੂਪ 'ਚ ਆਯੋਜਿਤ ਕੀਤੇ ਗਏ ਸਨ, 5.5 ਕਰੋੜ ਤੋਂ ਵੱਧ ਆਬਾਦੀ ਦੀ ਜਾਂਚ ਕੀਤੀ ਗਈ ਸੀ ਅਤੇ ਕੁਲ 26,781 ਵਾਧੂ ਟੀ. ਬੀ. ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਸੀ।

2018 'ਚ 3 ਰਾਊਂਡ ਰਾਸ਼ਟਰੀ ਮੁਹਿੰਮ ਦੇ ਰੂਪ 'ਚ ਆਯੋਜਿਤ ਕੀਤੇ ਗਏ ਸਨ, 18.9 ਕਰੋੜ ਤੋਂ ਜ਼ਿਆਦਾ ਆਬਾਦੀ ਦੀ ਜਾਂਚ ਕੀਤੀ ਗਈ ਸੀ ਅਤੇ ਕੁਲ 47,307 ਵਾਧੂ ਟੀ. ਬੀ. ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਸੀ। ਸਿਹਤ ਮੰਤਰੀ ਨੇ 25 ਸਤੰਬਰ, 2019 ਨੂੰ 'ਟੀ. ਬੀ. ਹਾਰੇਗਾ ਦੇਸ਼ ਜਿੱਤੇਗਾ' ਮੁਹਿੰਮ ਵੀ ਸ਼ੁਰੂ ਕੀਤੀ, ਜਿਸ 'ਚ ਸੂਬਿਆਂ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਲਈ ਸਮੱਗਰੀ ਦੇ ਨਵੇਂ ਸੈੱਟ ਲਾਂਚ ਅਤੇ ਪ੍ਰਸਾਰਿਤ ਕੀਤੇ ਗਏ ਹਨ।

ਦਵਾਈ ਹੋ ਰਹੀ ਹੈ ਬੇਅਸਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2018 'ਚ ਸ਼ੁਰੂ ਕੀਤੀ ਸੀ। ਭਾਰਤ ਨੂੰ 2025 ਤਕ ਟੀ. ਬੀ. ਮੁਕਤ ਕਰਨ ਦੀ ਮੁਹਿੰਮ

ਵਿਸ਼ਵ ਸਿਹਤ ਸੰਗਠਨ ਦੀ 2016 ਦੀ ਰਿਪੋਰਟ ਅਨੁਸਾਰ

4,90,000

ਕੇਸ ਐੱਮ. ਡੀ. ਆਰ-ਟੀ.ਬੀ. ਦੇ ਸਾਹਮਣੇ ਆਏ ਵਿਸ਼ਵ 'ਚ 2,40,000

ਲੋਕਾਂ ਦੀ ਮੌਤ ਐੱਮ. ਡੀ. ਆਰ-ਟੀ.ਬੀ. ਨਾਲ।

ਸਭ ਤੋਂ ਵੱਧ ਮਾਮਲੇ ਅਤੇ ਮੌਤਾਂ ਏਸ਼ੀਆ 'ਚ

1,53,000

ਕੇਸ ਐੱਮ. ਡੀ. ਆਰ-ਟੀ. ਬੀ. ਦੇ ਡਿਟੈਕਟ

1,30,000

ਮਰੀਜ਼ਾਂ ਦਾ ਐੱਮ. ਡੀ. ਆਰ-ਟੀ. ਬੀ. ਦਾ ਇਲਾਜ

Inder Prajapati

This news is Content Editor Inder Prajapati