ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ, ਹੈਰਾਨ ਕਰੇਗਾ ਪੂਰਾ ਮਾਮਲਾ

Monday, Aug 24, 2026 - 04:56 PM (IST)

ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ, ਹੈਰਾਨ ਕਰੇਗਾ ਪੂਰਾ ਮਾਮਲਾ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਦੇਵਾਸ ਦੇ ਪੇਂਡੂ ਇਲਾਕਿਆਂ 'ਚ ਵਿਆਹ ਲਈ ਯੋਗ ਜੀਵਨਸਾਥੀ ਦੀ ਭਾਲ ਅਤੇ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੇ ਠੱਗੀ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 40 ਬੇਰੁਜ਼ਗਾਰ ਅਤੇ ਪੇਂਡੂ ਨੌਜਵਾਨਾਂ ਨਾਲ ਲੱਖਾਂ ਦੀ ਠੱਗੀ ਕੀਤੀ ਗਈ। ਸਮੂਹਿਕ ਵਿਆਹ ਕਰਵਾਉਣ ਜਾ ਰਹੇ ਲਾੜੇ ਵਰਮਾਲਾ ਲੈ ਕੇ ਇੰਤਜ਼ਾਰ ਕਰਦੇ ਰਹੇ ਪਰ ਲਾੜੀਆਂ ਨਹੀਂ ਪਹੁੰਚੀਆਂ।

ਦੋਸ਼ੀਆਂ ਵਿਚੋਲਿਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਇੰਸਟਾਗ੍ਰਾਮ ਦੀ ਲੋਕਪ੍ਰਿਯ ਇਨਫਲੂਐਂਸਰਾਂ ਦੀਆਂ ਤਸਵੀਰਾਂ ਦਿਖਾ ਕੇ ਅਨਾਥ ਕੁੜੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਦੱਸਿਆ ਸੀ ਕਿ ਇਹ ਸਾਰੀਆਂ ਅਨਾਥ ਹਨ। ਇਸ ਲਈ ਉਸ ਨੇ ਹਰ ਨੌਜਵਾਨ ਤੋਂ 10-25 ਹਜ਼ਾਰ ਰੁਪਏ ਵਸੂਲੇ ਸਨ ਪਰ ਜਦੋਂ ਲਾੜੇ ਤਿਆਰੀ ਨਾਲ ਵਿਆਹ ਲਈ ਮੰਡਪ ਪਹੁੰਚੇ ਤਾਂ ਉੱਥੇ ਲਾੜੀਆਂ ਦੇਖਣ ਨੂੰ ਨਹੀਂ ਮਿਲਿਆ।

ਪੁਲਸ ਜਾਂਚ ਨੇ ਦੱਸਿਆ ਕਿ ਜਿਹੜੀਆਂ ਕੁੜੀਆਂ ਨੂੰ ਅਨਾਥ ਦੱਸ ਕੇ ਉਨ੍ਹਾਂ ਦੀਆਂ ਤਸਵੀਰਾਂ ਮੁੰਡਿਆਂ ਨੂੰ ਦਿਖਾਈਆਂ ਗਈਆਂ ਸਨ, ਅਸਲ 'ਚ ਉਹ ਲੱਖਾਂ ਫੋਲੋਅਰਜ਼ ਵਾਲੀਆਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਸਨ। ਪੇਂਡੂ ਭਾਰਤ 'ਚ ਲਿੰਗ ਅਨੁਪਾਤ ਅਸੰਤੁਲਨ, ਬੇਰੁਜ਼ਗਾਰੀ ਅਤੇ ਭਾਰੀ ਦਾਜ ਦੇ ਦਬਾਅ ਕਾਰਨ ਇਸ ਤਰ੍ਹਾਂ ਦੇ ਵਿਆਹ ਘਪਲੇ ਹੋਣ ਲੱਗੇ ਹਨ। 

ਇਸ ਘਟਨਾ ਇਸ ਸਾਲ 24 ਅਤੇ 25 ਮਈ ਹੈ। ਜਦੋਂ ਸਾਰੇ 42 ਲਾੜੇ ਸ਼ੇਰਵਾਨੀਆਂ ਪਾ ਕੇ, ਬਾਰਾਤ ਨਾਲ ਦੇਵਾਸ ਕਲੱਬ ਮੈਦਾਨ ਪਹੁੰਚੇ ਤਾਂ ਪੂਰਾ ਮੈਦਾਨ ਖਾਲੀ ਸੀ। ਲਾੜੇ ਸ਼ਾਮ ਤੱਕ ਆਪਣੀਆਂ ਲਾੜੀਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਕੋਈ ਨਹੀਂ ਆਇਆ, ਉਦੋਂ ਪੀੜਤਾਂ ਨੂੰ ਠੱਗੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਮੌਕੇ 'ਤੇ ਭਾਰੀ ਹੰਗਾਮਾ ਹੋਇਆ ਅਤੇ ਪੁਲਸ ਬੁਲਾਈ ਗਈ। ਪੁਲਸ ਅਨੁਸਾਰ, ਦੋਸ਼ੀਆਂ ਨੇ ਇਸ ਫਰਜ਼ੀਵਾੜੇ ਤੋਂ ਲਗਭਗ 3 ਲੱਖ 82 ਹਜ਼ਾਰ ਰੁਪਏ ਠੱਗੇ। ਉੱਥੇ ਹੀ, ਕਈ ਪੀੜਤਾਂ ਨੇ ਸਮਾਜਿਕ ਬਦਨਾਮੀ ਅਤੇ ਸ਼ਰਮ ਦੇ ਡਰ ਕਾਰਨ ਸ਼ਿਕਾਇਤ ਦਰਜ ਨਹੀਂ ਕਰਵਾਈ। ਪੁਲਸ ਨੇ ਮੁੱਖ ਦੋਸ਼ੀ 45 ਸਾਲਾ ਦਿਨੇਸ਼ ਬੈਰਾਗੀ ਅਤੇ ਉਸ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News