ਗ੍ਰੇਟ ਨਿਕੋਬਾਰ ਪ੍ਰਾਜੈਕਟ ਪੂਰੀ ਤਰ੍ਹਾਂ ਵਪਾਰਕ : ਜੈਰਾਮ ਰਮੇਸ਼
Wednesday, May 20, 2026 - 12:33 PM (IST)
ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਹੈ ਕਿ ਸਰਕਾਰ ਆਪਣੇ "ਈਕੋਸਿਸਟਮ" ਦੀ ਵਰਤੋਂ ਅਜਿਹੇ ਪ੍ਰਚਾਰ ਲਈ ਕਰ ਰਹੀ ਹੈ ਜੋ ਪ੍ਰਾਜੈਕਟ ਕਾਰਨ ਹੋਏ ਵਾਤਾਵਰਣ ਵਿਨਾਸ਼ 'ਤੇ ਚਿੰਤਾ ਪ੍ਰਗਟ ਕਰਨ ਵਾਲਿਆਂ ਨੂੰ "ਚੀਨ ਪ੍ਰਤੀ ਨਰਮ" ਵਜੋਂ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ। ਸ਼੍ਰੀ ਰਮੇਸ਼ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਇਹ ਸਰਕਾਰ ਚੀਨ ਦੇ ਪ੍ਰਤੀ ਇਕਸਾਰ, ਯੋਜਨਾਬੱਧ ਅਤੇ ਪੜਾਅਵਾਰ ਆਤਮ ਸਮਰਪਣ ਦੀ ਨੀਤੀ ਅਪਣਾਉਂਦੀ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਪਖੰਡ ਦੀ ਸਿਖਰ ਹੈ, ਕਿਉਂਕਿ ਇਹੀ ਸਰਕਾਰ ਚੀਨ ਦੇ ਪ੍ਰਤੀ 4 ਸੀ ਯਾਨੀ (ਕਨਟਿਨਿਊਇੰਗ, ਕੈਲੀਬ੍ਰੇਟੇਡ ਕੈਪਿਚੁਲੇਸ਼ਨ ਟੂ ਚਾਈਨਾ' ਵਾਲੀ ਨੀਤੀ (ਚੀਨ ਦੇ ਪ੍ਰਤੀ ਲਗਾਤਾਰ ਅਤੇ ਯੋਜਨਾਬੱਧ ਸਮਰਪਣ ਦੀ ਨੀਤੀ) ਅਪਣਾ ਰਹੀ ਹੈ। ਕਾਂਗਰਸ ਨੇਤਾ ਨੇ ਕਿਹਾ,''19 ਜੂਨ 2020 ਨੂੰ ਖੁਦ ਪ੍ਰਧਾਨ ਮੰਤਰੀ ਨੇ ਚੀਨ ਨੂੰ ਇਕ ਤਰ੍ਹਾਂ ਨਾਲ ਕਲੀਨ ਚਿਟ ਦੇ ਦਿੱਤੀ ਸੀ, ਜੋ ਲੱਦਾਖ 'ਚ ਸ਼ਹੀਦ ਹੋਏ 20 ਜਵਾਨਾਂ ਦਾ ਸਿੱਧਾ ਅਪਮਾਨ ਸੀ।'' ਰਮੇਸ਼ ਨੇ ਦਾਅਵਾ ਕੀਤਾ ਕਿ ਚੀਨ ਨਾਲ ਗੱਲਬਾਤ 'ਚ ਮੋਦੀ ਸਰਕਾਰ ਨੇ ਲੱਦਾਖ ਦੇ ਕਈ ਇਲਾਕਿਆਂ 'ਚ ਰਵਾਇਤੀ ਗਸ਼ਤ ਅਤੇ ਉਨ੍ਹਾਂ ਇਲਾਕਿਆਂ 'ਚ ਪਸ਼ੂਆਂ ਨੂੰ ਚਰਾਉਣ ਦੇ ਅਧਿਕਾਰ ਛੱਡ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ,''ਪ੍ਰਧਾਨ ਮੰਤਰੀ ਦੀ ਨਿਗਰਾਨੀ 'ਚ ਹੀ 2025-26 'ਚ ਭਾਰਤ ਦਾ ਚੀਨ ਨਾਲ ਵਪਾਰ ਘਾਟਾ ਰਿਕਾਰਡ ਲਗਭਗ 115 ਅਰਬ ਡਾਲਰ ਤੱਕ ਪਹੁੰਚ ਗਿਆ, ਜਿਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀ ਉਦਯੋਗਾਂ, ਖਾਸ ਕਰ ਕੇ ਐੱਮਐੱਸਐੱਮਈ ਨੂੰ ਹੋਇਆ। ਮਈ 2025 'ਚ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਪ੍ਰਤੀਕਿਰਿਆ ਦੀ ਯੋਜਨਾ, ਨਿਗਰਾਨੀ ਅਤੇ ਉਸ ਨੂੰ ਅਮਲ 'ਚ ਲਿਆਉਣ 'ਚ ਚੀਨ ਦੀ ਮਹੱਤਵਪੂਰਨ ਭੂਮਿਕਾ ਨੂੰ ਲੈ ਕੇ ਸੀਨੀਅਰ ਫ਼ੌਜ ਅਧਿਕਾਰੀਆਂ ਦੇ ਖੁਲਾਸਿਆਂ 'ਤੇ ਵੀ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
