ਗੈਸ ਲੀਕ ਹੋਣ ਕਾਰਨ ਫਟਿਆ ਸਿਲੰਡਰ, ਦਾਦਾ-ਦਾਦੀ ਅਤੇ ਪੋਤੇ ਦੀ ਮੌਤ
Friday, Oct 18, 2024 - 11:38 AM (IST)
ਫਰੀਦਾਬਾਦ (ਭਾਸ਼ਾ)- ਵੀਰਵਾਰ ਦੇਰ ਰਾਤ ਰਸੋਈ ਗੈਸ ਦਾ ਸਿਲੰਡਰ ਪਟਣ ਨਾਲ ਦਾਦਾ-ਦਾਦੀ ਅਤੇ 14 ਸਾਲ ਦੇ ਪੋਤੇ ਦੀ ਮੌਤ ਹੋ ਗਈ। ਪੁਲਸ ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਰਿਆਣਾ 'ਚ ਫਰੀਦਾਬਾਦ ਦੇ ਭਾਕਰੀ ਪਿੰਡ 'ਚ ਰਹਿਣ ਵਾਲੇ 55 ਸਾਲਾ ਸਰਜੀਤ ਆਪਣੇ ਮਕਾਨ ਦੇ ਹੇਠਲੇ ਹਿੱਸੇ 'ਚ ਹਾਰਡਵੇਅਰ ਦੀ ਦੁਕਾਨ ਚਲਾਉਂਦੇ ਸਨ। ਰਾਤ ਨੂੰ ਸਰਜੀਤ ਆਪਣੀ ਪਤਨੀ ਬਬੀਤਾ ਅਤੇ 14 ਸਾਲ ਦੇ ਪੋਤੇ ਕੁਨਾਲ ਨਾਲ ਪਹਿਲੀ ਮੰਜ਼ਿਲ 'ਤੇ ਸੌਂ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਰਸੋਈ ਗੈਸ ਦੇ ਸਿਲੰਡਰ 'ਚੋਂ ਗੈਸ ਲੀਕ ਹੋ ਰਹੀ ਸੀ ਅਤੇ ਅੱਧੀ ਰਾਤ ਤੋਂ ਬਾਅਦ ਸਿੰਲਡਰ ਫਟਣ ਨਾਲ ਅੱਗ ਲੱਗ ਗਈ। ਬੁਲਾਰੇ ਅਨੁਸਾਰ ਸਿਲੰਡਰ ਫਟਣ ਨਾਲ ਸਰਜੀਤ ਦੇ ਘਰ ਦੀ ਛੱਤ ਡਿੱਗ ਗਈ ਅਤੇ ਉਹ, ਉਨ੍ਹਾਂ ਦੀ ਪਤਨੀ ਅਤੇ ਪੋਤਾ ਮਲਬੇ 'ਚ ਦਬ ਗਏ। ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਕਰੀਬ ਇਕ ਘੰਟੇ ਬਾਅਦ ਮਲਬਾ ਹਟਾ ਕੇ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਜਾਨ ਜਾ ਚੁੱਕੀ ਸੀ। ਪੁਲਸ ਅਨੁਸਾਰ ਧਮਾਕੇ ਕਾਰਨ ਸਰਜੀਤ ਦੇ ਨਾਲ ਵਾਲੇ ਘਰ ਦੀ ਵੀ ਛੱਤ ਡਿੱਗੀ ਅਤੇ ਤਿੰਨ ਲੋਕ ਮਲਬੇ 'ਚ ਦੱਬ ਕੇ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8