''ਪੋਸਟ ਗਰੈਜੂਏਟ ਕਰ ਰਹੇ ਡਾਕਟਰਾਂ ਨੂੰ ਸਰਕਾਰ ਦੇਵੇਗੀ ਪੂਰੀ ਤਨਖ਼ਾਹ''

Friday, Oct 25, 2024 - 04:43 PM (IST)

ਸ਼ਿਮਲਾ- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੋਸਟ ਗਰੈਜੂਏਟ (ਪੀ.ਜੀ) ਕੋਰਸ ਕਰ ਰਹੇ ਡਾਕਟਰਾਂ ਨੂੰ ਆਨ ਡਿਊਟੀ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲੇਗੀ। ਇਸ ਤੋਂ ਪਹਿਲਾਂ ਕੈਬਨਿਟ ਦੇ ਇਕ ਫ਼ੈਸਲੇ ਵਿਚ ਪੜ੍ਹਾਈ ਦੀ ਛੁੱਟੀ 'ਤੇ ਜਾਣ ਵਾਲਿਆਂ ਦੀ ਤਨਖ਼ਾਹ ਵਿਚ 40 ਫ਼ੀਸਦੀ ਦੀ ਕਟੌਤੀ ਕੀਤੀ ਗਈ ਸੀ, ਜਿਸ ਕਾਰਨ ਅੱਗੇ ਦੀ ਪੜ੍ਹਾਈ ਕਰਨ ਵਾਲੇ ਡਾਕਟਰਾਂ 'ਤੇ ਉਲਟ ਅਸਰ ਪਿਆ। ਇਹ ਫ਼ੈਸਲਾ ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸੁੱਖੂ ਸਰਕਾਰ ਨੇ ਲਿਆ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਿਰਦੇਸ਼ 'ਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੋਸਟ ਗਰੈਜੂਏਟ ਕੋਰਸ, ਸੀਨੀਅਰ ਰੈਜੀਡੈਂਸੀ ਜਾਂ ਡੀ. ਐੱਮ.-ਪੱਧਰ ਦੀ ਪੜ੍ਹਾਈ ਕਰ ਰਹੇ ਡਾਕਟਰਾਂ ਨੂੰ ਪੜ੍ਹਾਈ ਦੀ ਛੁੱਟੀ (Study Leave) ਦੇ ਦਾਇਰੇ ਤੋਂ ਬਾਹਰ ਕਰਨ ਅਤੇ ਉਨ੍ਹਾਂ ਨੂੰ ਆਨ ਡਿਊਟੀ ਮੰਨਣ ਦਾ ਫ਼ੈਸਲਾ ਕੀਤਾ ਹੈ। ਸੁੱਖੂ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਪੋਸਟ ਗਰੈਜੂਏਟ ਮੈਡੀਕਲ ਵਿਦਿਆਰਥੀਆਂ ਨੂੰ ਹੁਣ ਆਪਣ ਪੜ੍ਹਾਈ ਦੌਰਾਨ ਪੂਰੀ ਤਨਖ਼ਾਹ ਮਿਲੇਗੀ। ਇਹ ਡਾਕਟਰ ਆਪਣੀ ਸਿੱਖਿਅਕ ਵਚਨਬੱਧਤਾਵਾਂ ਨਾਲ ਮਰੀਜ਼ਾਂ ਦੀ ਦੇਖਭਾਲ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਦੇ ਹਨ, ਜੋ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਅਤੇ ਸੂਬੇ ਦੀ ਸਿਹਤ ਸੇਵਾ ਪ੍ਰਣਾਲੀ ਲਈ ਮਹੱਤਵਪੂਰਨ ਹੈ।

ਇਹ ਫ਼ੈਸਲਾ ਹਾਲ ਹੀ ਵਿਚ ਹੋਈ ਇਕ ਬੈਠਕ ਮਗਰੋਂ ਲਿਆ ਗਿਆ, ਜਿਸ ਵਿਚ ਮੈਡੀਕਲ ਅਧਿਕਾਰੀਆਂ ਦੇ ਇਕ ਵਫ਼ਦ ਨੇ ਆਪਣੀ ਤਨਖ਼ਾਹ ਵਿਚ 40 ਫ਼ੀਸਦੀ ਦੀ ਕਟੌਤੀ ਦੇ ਸਬੰਧ ਵਿਚ ਮੁੱਖ ਮੰਤਰੀ ਨਾਲ ਸੰਪਰਕ ਕੀਤਾ ਸੀ। ਹਿਮਾਚਲ ਮੈਡੀਕਲ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਨੇ ਕਿਹਾ ਕਿ ਇਹ ਡਾਕਟਰਾਂ ਦੀ ਇਕ ਵੱਡੀ ਚਿੰਤਾ ਦਾ ਹੱਲ ਹੈ, ਕਿਉਂਕਿ ਉਨ੍ਹਾਂ ਦੀ ਤਨਖ਼ਾਹ ਦਾ ਸਿਰਫ 40 ਫ਼ੀਸਦੀ ਹਿੱਸਾ ਦੇਣ ਦਾ ਪਿਛਲੀ ਵਿਵਸਥਾ ਉਤਸ਼ਾਹਿਤ ਕਰਨ ਵਾਲੀ ਸੀ। 


Tanu

Content Editor

Related News