ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ 'ਚ ਲੱਗਣਗੇ ਸਮੋਗ ਟਾਵਰ
Saturday, Nov 16, 2019 - 01:51 PM (IST)

ਨਵੀਂ ਦਿੱਲੀ—ਦਿੱਲੀ ਦੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਵੱਖ-ਵੱਖ ਥਾਵਾਂ 'ਤੇ ਪਿਊਰੀਫਾਇੰਗ ਟਾਵਰ ਜਾਂ ਸਮੋਗ ਟਾਵਰ ਲਗਾਉਣ ਦਾ ਖਾਕਾ ਤਿਆਰ ਕਰੋ। ਸੁਪਰੀਮ ਕੋਰਟ ਨੇ ਦਿੱਲੀ-ਐੱਨ.ਸੀ.ਆਰ. 'ਚ ਹਵਾ ਪ੍ਰਦੂਸ਼ਣ 'ਤੇ ਰੋਕ ਲਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਮੁੱਖ ਸਕੱਤਰਾਂ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ। ਬੈਂਚ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਦਿੱਲੀ 'ਚ ਪ੍ਰਦੂਸ਼ਣ ਵਾਲੇ 13 ਪ੍ਰਮੁੱਖ ਸਥਾਨਾਂ ਨੂੰ ਪ੍ਰਦੂਸ਼ਕਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਦਿੱਲੀ-ਐੱਨ.ਸੀ.ਆਰ 'ਚ ਵੱਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਓਡ-ਈਵਨ ਕਾਫੀ ਨਹੀਂ ਹੈ। ਸਰਕਾਰ ਏਅਰ ਪਿਊਰੀਫਾਇਰ ਲਾਉਣ ਲਈ ਜਗ੍ਹਾਂ ਲੱਭੇ ਅਤੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਰੋਡ ਮੈਪ ਬਣਾਏ। ਕੋਰਟ ਨੇ ਪੁੱਛਿਆ ਹੈ ਕਿ ਏਅਰ ਕਲੀਨਿੰਗ ਡਿਵਾਈਸ ਲਗਾਉਣ ਲਈ ਕਿੰਨਾ ਸਮਾਂ ਲੱਗੇਗਾ?
ਕੀ ਹੁੰਦਾ ਹੈ ਸਮੋਗ ਟਾਵਰ?-
ਸਮੋਗ ਟਾਵਰ ਇੱਕ ਬਹੁਤ ਵੱਡਾ ਏਅਰ ਪਿਊਰੀਫਾਇਰ ਹੁੰਦਾ ਹੈ। ਇਹ ਆਪਣੇ ਨੇੜੇ ਦੀ ਗੰਦੀ ਹਵਾ ਅੰਦਰ ਵੱਲ ਖਿੱਚਦਾ ਹੈ। ਹਵਾ 'ਚੋਂ ਗੰਦਗੀ ਸੋਕ ਲੈਂਦਾ ਹੈ ਅਤੇ ਸਿਹਤਮੰਦ ਹਵਾ ਬਾਹਰ ਕੱਢਦਾ ਹੈ। ਕੁੱਲ ਮਿਲਾ ਕੇ ਇਹ ਵੱਡੇ ਪੱਧਰ 'ਤੇ ਹਵਾ ਸਾਫ ਕਰਨ ਵਾਲੀ ਮਸ਼ੀਨ ਹੈ। ਇਹ ਪ੍ਰਤੀ ਘੰਟੇ ਵਾਲੀ ਮਸ਼ੀਨ ਹੈ। ਇਹ ਪ੍ਰਤੀ ਘੰਟੇ ਕਈ ਕਰੋੜ ਘਣ ਮੀਟਰ ਹਵਾ ਸਾਫ ਕਰ ਸਕਦੇ ਹਨ ਅਤੇ ਪੀ.ਐੱਮ. 2.5 ਅਤੇ ਪੀ.ਐੱਮ.10 ਵਰਗੀ ਹਾਨੀਕਾਰਕ ਕਣਾਂ ਨੂੰ 75 ਫੀਸਦੀ ਤੱਕ ਸਾਫ ਕਰਕੇ ਹਵਾ ਨੂੰ ਸ਼ੁੱਧ ਕਰਦੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਟਾਵਰ 'ਚ ਲੱਗੇ ਫਿਲਟਰ ਪੀ.ਐੱਮ. 2.5 ਅਤੇ ਉਸ ਤੋਂ ਵੱਡੇ ਪ੍ਰਦੂਸ਼ਣ ਕਣਾਂ ਨੂੰ ਸਾਫ ਕਰਨ 'ਚ ਸਮਰੱਥ ਹੁੰਦੇ ਹਨ। ਇਹ ਟਾਵਰ ਸੌਰ ਊਰਜਾ 'ਤੇ ਵੀ ਕੰਮ ਕਰਦੇ ਹਨ। ਦੱਸਣਯੋਗ ਹੈ ਕਿ ਸਮੋਗ ਟਾਵਰ ਦਾ ਪਹਿਲਾ ਪ੍ਰੋਟੋਟਾਇਪ ਚੀਨ ਦੇ ਬੀਜਿੰਗ ਸ਼ਹਿਰ 'ਚ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਚੀਨ ਦੇ ਤਿਆਂਨਜਿਨ ਅਤੇ ਕ੍ਰਾਕੋ ਸ਼ਹਿਰ 'ਚ ਵੀ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਪੁੱਛੇ। ਸੁਪਰੀਮ ਕੋਰਟ ਨੇ ਪੁੱਛਿਆ ਕਿ ਪਰਾਲੀ ਸਾੜਨੀ ਘੱਟ ਹੋਈ, ਫਿਰ ਵੀ ਪ੍ਰਦੂਸ਼ਣ ਘੱਟ ਕਿਉ ਨਹੀਂ ਹੋ ਰਿਹਾ? ਇਸ ਦੇ ਨਾਲ ਦਿੱਲੀ ਸਰਕਾਰ ਤੋਂ ਅਦਾਲਤ ਨੇ ਪੁੱਛਿਆ ਹੈ ਕਿ ਦੋਪਹੀਆ ਅਤੇ ਤਿੰਨ ਪਹੀਆਂ ਨੂੰ ਓਡ ਈਵਨ ਯੋਜਨਾ ਤੋਂ ਛੁੱਟ ਕਿਉ ਦਿੱਤੀ? ਇਸ ਤੋਂ ਇਲਾਵਾ ਇਹ ਵੀ ਪੁੱਛਿਆ ਹੈ ਕਿ ਕੀ ਇਸ ਯੋਜਨਾ ਤੋਂ ਰਾਜਧਾਨੀ ਨੂੰ ਕੋਈ ਲਾਭ ਹੋਇਆ ਹੈ।