ਦੇਸੀ ਸ਼ਰਾਬ ਨੂੰ ਮਾਨਤਾ ਦੇਵੇ ਸਰਕਾਰ : ਰਾਮਦਾਸ ਅਠਾਵਲੇ

Wednesday, Jun 03, 2026 - 11:41 PM (IST)

ਦੇਸੀ ਸ਼ਰਾਬ ਨੂੰ ਮਾਨਤਾ ਦੇਵੇ ਸਰਕਾਰ : ਰਾਮਦਾਸ ਅਠਾਵਲੇ

ਠਾਣੇ- ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਦੇਸੀ ਸ਼ਰਾਬ ਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਸੁਰੱਖਿਆ ਯਕੀਨੀ ਹੋ ਸਕੇ ਅਤੇ ਮਾਲੀਆ ਵੀ ਮਿਲ ਸਕੇ। ਹਾਲ ਹੀ ’ਚ ਪੁਣੇ ’ਚ ਹੋਈ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦਾ ਹਵਾਲਾ ਦਿੰਦੇ ਹੋਏ ਅਠਾਵਲੇ ਨੇ ਕਿਹਾ ਕਿ ਦਿਹਾੜੀਦਾਰ ਮਜ਼ਦੂਰ ਮੁੱਖ ਰੂਪ ’ਚ ਦੇਸੀ ਸ਼ਰਾਬ ਹੀ ਪੀਂਦੇ ਹਨ। ਇਸ ਘਟਨਾ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਸੀ।

ਭਾਰਤੀ ਰਿਪਬਲਿਕਨ ਪਾਰਟੀ (ਅਠਾਵਲੇ) ਦੇ ਮੁਖੀ ਨੇ ਕਿਹਾ ਕਿ ਸਰਕਾਰੀ ਕੰਟਰੋਲ ਨਾਲ ਗੁਣਵੱਤਾ ਯਕੀਨੀ ਹੋਵੇਗੀ ਅਤੇ ਗੈਰ-ਕਾਨੂੰਨੀ ਉਤਪਾਦਨ ’ਤੇ ਰੋਕ ਲੱਗੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ। ਕੇਂਦਰੀ ਮੰਤਰੀ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਭਿਵੰਡੀ ਤਾਲੁਕਾ ਦੇ ਬਾਪਗਾਵ ’ਚ ਇਕ ਨਿੱਜੀ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹ ਆਰ. ਪੀ. ਆਈ. (ਏ) ਦੀ ਸਥਾਨਕ ਇਕਾਈ ਦੇ ਮੁਖੀ ਮਹਿੰਦਰ ਗਾਇਕਵਾੜ ਦੇ ਦਫ਼ਤਰ ਗਏ, ਜਿੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮਰਾਠਾ ਰਾਖਵਾਂਕਰਨ ਦੇ ਮੁੱਦੇ ’ਤੇ ਅਠਾਵਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਇਸ ਮੰਗ ਦਾ ਸਮਰਥਨ ਕੀਤਾ ਹੈ।


author

Rakesh

Content Editor

Related News