CBSE ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
Sunday, Jan 05, 2025 - 11:05 AM (IST)
ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਸੁਪਰੀਟੇਂਡੈਂਟ ਆਫ਼ ਜੂਨੀਅਰ ਅਸਿਸਟੈਂਟ ਅਹੁਦੇ 'ਤੇ ਭਰਤੀ ਕੱਢੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸੁਪਰੀਟੇਂਡੈਂਟ- 142 ਅਹੁਦੇ
ਜੂਨੀਅਰ ਅਸਿਸਟੈਂਟ- 70 ਅਹੁਦੇ
ਕੁੱਲ 212 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
CBSE ਸੁਪਰੀਟੇਂਡੈਂਟ ਦੇ ਅਹੁਦੇ ਲਈ ਉਮੀਦਵਾਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਬੈਚਲਰ ਡਿਗਰੀ ਧਾਰਕ ਹੋਣਾ ਚਾਹੀਦਾ। ਉੱਥੇ ਹੀ ਜੂਨੀਅਰ ਅਸਿਸਟੈਂਟ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਦੋਵੇਂ ਹੀ ਅਹੁਦਿਆਂ 'ਤੇ ਕੰਪਿਊਟਰ ਟਾਈਪਿੰਗ ਮੰਗੀ ਗਈ ਸੀ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਉੱਥੇ ਹੀ ਵੱਧ ਤੋਂ ਵੱਧ 27 ਤੋਂ 30 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।