ਘਰੇਲੂ ਜਹਾਜ਼ ਕੰਪਨੀਆਂ ਨੂੰ ਸਰਕਾਰ ਦਾ ਤੋਹਫ਼ਾ! ਯਾਤਰੀਆਂ ਦੀ ਸਮਰੱਥਾ ਵਧਾਉਣ ਦੀ ਮਿਲੀ ਇਜਾਜ਼ਤ

Thursday, Sep 03, 2020 - 12:26 PM (IST)

ਨਵੀਂ ਦਿੱਲੀ — ਸਰਕਾਰ ਨੇ 60 ਪ੍ਰਤੀਸ਼ਤ ਸਮਰੱਥਾ ਦੇ ਨਾਲ ਘਰੇਲੂ ਏਅਰਲਾਈਨ ਕੰਪਨੀਆਂ ਫਲਾਈਟ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏਅਰ ਲਾਈਨ ਕੰਪਨੀਆਂ ਨੂੰ 45% ਸਮਰੱਥਾ ਨਾਲ ਉਡਾਣ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਫੈਸਲੇ ਨਾਲ ਏਅਰਲਾਈਨਾਂ ਲਈ ਬੰਦ ਰੂਟਾਂ 'ਤੇ ਉਡਾਣ ਮੁੜ ਸ਼ੁਰੂ ਕਰਨਾ ਸੰਭਵ ਹੋ ਜਾਵੇਗਾ।

ਸਰਕਾਰ ਨੇ ਏਅਰਲਾਈਨਾਂ ਦੇ ਕੰਮਕਾਜ ਦੀ ਸਮਰੱਥਾ 45% ਤੋਂ ਵਧਾ ਕੇ 60% ਕਰ ਦਿੱਤੀ ਹੈ। ਇਹ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। 25 ਮਈ ਨੂੰ ਸ਼ੁਰੂ ਹੋਣ ਵਾਲੀਆਂ ਘਰੇਲੂ ਉਡਾਣਾਂ ਲਈ ਸਮਰਥਾ 33% ਰੱਖੀ ਗਈ ਸੀ। ਇਸ ਤੋਂ ਬਾਅਦ 27 ਜੂਨ ਨੂੰ 45% ਸਮਰਥਾ ਨਾਲ ਉਡਾਣ ਭਰਨ ਦੀ ਆਗਿਆ ਦਿੱਤੀ ਗਈ, ਹੁਣ ਏਅਰਲਾਈਨਾਂ ਲਈ ਉਡਾਣ ਭਰਨ ਵੇਲੇ ਯਾਤਰੀਆਂ ਦੀ ਸਮਰੱਥਾ 60% ਕਰ ਦਿੱਤੀ ਗਈ ਹੈ।

ਕੁਝ ਦਿਨ ਪਹਿਲਾਂ ਹੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਚ ਖਾਣ-ਪੀਣ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਯਾਤਰੀਆਂ ਨੂੰ ਹੁਣ ਏਅਰ ਲਾਈਨਜ਼ ਦੀ ਨੀਤੀ ਅਨੁਸਾਰ ਪ੍ਰੀ-ਪੈਕਡ ਭੋਜਨ, ਸਨੈਕਸ ਅਤੇ ਪੀਣ ਵਾਲੇ ਪਦਾਰਥ ਦਿੱਤੇ ਜਾ ਸਕਦੇ ਹਨ। ਇਸਦੇ ਨਾਲ ਹੀ, ਹਵਾਈ ਜਹਾਜ਼ 'ਚ ਮਨੋਰੰਜਨ ਦੀ ਵੀ ਆਗਿਆ ਦਿੱਤੀ ਗਈ ਹੈ।

ਇਹ ਵੀ ਦੇਖੋ : FSSAI ਦਾ ਵੱਡਾ ਫ਼ੈਸਲਾ! ਸਕੂਲ ਕੰਟੀਨ ਦੇ ਭੋਜਨ ਪਦਾਰਥਾਂ ਸਣੇ ਮਿਡ ਡੇ ਮੀਲ ਲਈ ਲਾਗੂ ਹੋਣਗੇ ਇਹ 

ਨਵੇਂ ਉਡਾਣ ਦਿਸ਼ਾ-ਨਿਰਦੇਸ਼

1. ਘਰੇਲੂ ਉਡਾਣਾਂ ਵਿਚ ਪੈਕਡ ਸਨੈਕਸ, ਭੋਜਨ ਅਤੇ ਪੀਣ ਵਾਲੇ ਪਦਾਰਥ ਦਿੱਤੇ ਜਾ ਸਕਦੇ ਹਨ। ਅੰਤਰਰਾਸ਼ਟਰੀ ਉਡਾਣ ਵਿਚ ਗਰਮ ਭੋਜਨ ਮੁਹੱਈਆ ਹੋ ਸਕੇਗਾ।
2. ਏਅਰਲਾਈਨਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਸਿੰਗਲਯੂਜ਼(ਵਨ ਟਾਈਮ ਯੂਜ਼) ਵਾਲੀਆਂ ਟ੍ਰੇਆਂ, ਪਲੇਟਾਂ ਅਤੇ ਕਟਲਰੀ ਦੀ ਵਰਤੋਂ ਕਰਨੀ ਪਏਗੀ।
3. ਕਰੂ ਮੈਂਬਰ ਨੂੰ ਖਾਣ-ਪੀਣ ਦਾ ਸਮਾਨ ਦੇਣ ਤੋਂ ਪਹਿਲਾਂ ਹਰ ਵਾਰ ਦਸਤਾਨੇ ਬਦਲਣੇ ਪੈਣਗੇ।
4. ਯਾਤਰੀਆਂ ਲਈ ਉਡਾਨ ਦੌਰਾਨ ਮਨੋਰੰਜਨ ਦੀ ਛੋਟ ਹੋਵੇਗੀ, ਪਰ ਉਨ੍ਹਾਂ ਨੂੰ ਡਿਸਪੋਸੇਬਲ ਈਅਰਫੋਨ ਜਾਂ ਰੋਗਾਣੂ ਮੁਕਤ ਹੈੱਡਫੋਨ ਪ੍ਰਦਾਨ ਕਰਨੇ ਪੈਣਗੇ।
5. ਜੇ ਕੋਈ ਯਾਤਰੀ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ, ਤਾਂ ਏਅਰਲਾਈਨਾਂ ਉਸਦਾ ਨਾਮ ਨੋ-ਫਲਾਈ ਸੂਚੀ ਵਿਚ ਪਾ ਸਕਦੀਆਂ ਹਨ।

ਇਹ ਵੀ ਦੇਖੋ : ਕੋਰੋਨਾ ਕਾਲ ’ਚ ਬਦਲੀ ਲੋਕਾਂ ਦੀ ਪਸੰਦ, ਫੁੱਟਵੀਅਰ ਇੰਡਸਟਰੀ ਨੂੰ ਮਿਲਿਆ 'ਚੱਪਲਾਂ' ਦਾ ਸਹਾਰਾ


Harinder Kaur

Content Editor

Related News