ਸਰਕਾਰ ਦਾ ਵੱਡਾ ਫ਼ੈਸਲਾ; ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9 ਹਜ਼ਾਰ ਰੁਪਏ ਪੈਨਸ਼ਨ

Monday, Jun 16, 2025 - 10:22 AM (IST)

ਸਰਕਾਰ ਦਾ ਵੱਡਾ ਫ਼ੈਸਲਾ; ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9 ਹਜ਼ਾਰ ਰੁਪਏ ਪੈਨਸ਼ਨ

ਨੈਸ਼ਨਲ ਡੈਸਕ- ਹਰਿਆਣਾ ਦੀ ਸੈਣੀ ਸਰਕਾਰ ਨੇ ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਮਹੱਤਵਪੂਰਨ ਫੈਸਲਾ ਲਿਆ ਹੈ। 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਪੈਨਸ਼ਨ ਹੁਣ ਘੱਟੋ-ਘੱਟ 9,000 ਹੋਵੇਗੀ। ਇਸ ਲਈ 2016 ਤੋਂ ਪਹਿਲਾਂ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਨਵੀਂ ਸੋਧ ਦੇ ਤਹਿਤ, ਸੂਬਾ ਸਰਕਾਰ ਨੇ ਤੈਅ ਕੀਤਾ ਹੈ ਕਿ ਜੋ ਕਰਮਚਾਰੀ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਸੋਧੀ ਹੋਈ ਪੈਨਸ਼ਨ ਹੁਣ ਉਨ੍ਹਾਂ ਦੀ ਆਖਰੀ ਤਨਖਾਹ ਦਾ 50 ਫੀਸਦੀ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ 30 ਫੀਸਦੀ ਪਰਿਵਾਰਕ ਪੈਨਸ਼ਨ ਮਿਲੇਗੀ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ, ਸਰਕਾਰ ਨੇ ਵਧਾਈਆਂ ਗਰਮੀਆਂ ਦੀਆਂ ਛੁੱਟੀਆਂ

ਵਿੱਤ ਵਿਭਾਗ ਨੇ ਪਹਿਲੇ ਸੇਵਾਮੁਕਤ ਜਾਂ ਮਰਹੂਮ ਕਰਮਚਾਰੀਆਂ ਦੀ ਪੈਨਸ਼ਨ ਦੀ ਗਣਨਾ 1 ਜਨਵਰੀ 1986 ਦੀ ਤਨਖਾਹ ਦੇ ਆਧਾਰ 'ਤੇ ਕਰਨ ਦਾ ਨਵਾਂ ਫਾਰਮੂਲਾ ਜਾਰੀ ਕੀਤਾ ਹੈ। ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਕਰਮਚਾਰੀ ਦੀ ਪੈਨਸ਼ਨ ਹੁਣ ਘੱਟੋ-ਘੱਟ 9 ਹਜ਼ਾਰ ਯਕੀਨੀ ਹੋ ਰਹੀ ਹੈ। ਹਰਿਆਣਾ ਦੇ ਵਿੱਤ ਵਿਭਾਗ ਦੇ ਵਧੀਕ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੋਧ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਕਦਮ ਉਨ੍ਹਾਂ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਜਿਨ੍ਹਾਂ ਦਾ ਜੀਵਨ ਪੈਨਸ਼ਨ 'ਤੇ ਨਿਰਭਰ ਕਰਦਾ ਹੈ। ਖਾਸ ਕਰਕੇ ਪੇਂਡੂ ਪਰਿਵਾਰਾਂ 'ਚ, ਜਿੱਥੇ ਪੈਨਸ਼ਨ ਉਨ੍ਹਾਂ ਦੀ ਮੁੱਖ ਆਮਦਨ ਹੈ, ਹੁਣ ਉਨ੍ਹਾਂ ਨੂੰ ਨਿਯਮਿਤ ਅਤੇ ਸਥਿਰ ਪੈਨਸ਼ਨ ਮਿਲੇਗੀ।

ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News