ਸਫਾਈ ਕਰਮਚਾਰੀਆਂ ਲਈ Good News ! CM ਨੇ ਕਰ ''ਤੇ ਵੱਡੇ ਐਲਾਨ

Tuesday, Oct 07, 2025 - 02:12 PM (IST)

ਸਫਾਈ ਕਰਮਚਾਰੀਆਂ ਲਈ Good News ! CM ਨੇ ਕਰ ''ਤੇ ਵੱਡੇ ਐਲਾਨ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ (ਯੂ.ਪੀ.) ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੇ ਸਫਾਈ ਕਰਮਚਾਰੀਆਂ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਕਈ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਯੋਗੀ ਨੇ ਅੱਜ ਇਕ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆ ਐਲਾਨ ਕੀਤਾ ਕਿ ਸਰਕਾਰ ਪ੍ਰਦੇਸ਼ ਦੇ ਸਾਰੇ ਸਫਾਈ ਕਰਮਚਾਰੀਆਂ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇੱਕ ਨਵੀਂ ਵਿਵਸਥਾ ਕਰਨ ਜਾ ਰਹੀ ਹੈ।

ਠੇਕਾ ਕਰਮਚਾਰੀਆਂ ਦੀ ਤਨਖਾਹ ਸਿੱਧੀ ਖਾਤੇ ਵਿੱਚ
ਸਭ ਤੋਂ ਵੱਡਾ ਐਲਾਨ ਇਹ ਹੈ ਕਿ ਹੁਣ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਆਊਟਸੋਰਸਿੰਗ ਕੰਪਨੀ ਨਹੀਂ ਦੇਵੇਗੀ। ਇਸ ਦੀ ਬਜਾਏ, ਸਰਕਾਰ ਦਾ ਕਾਰਪੋਰੇਸ਼ਨ (Corporation) ਸਿੱਧਾ ਉਨ੍ਹਾਂ ਦੇ ਅਕਾਊਂਟ ਵਿੱਚ ਪੈਸਾ ਟ੍ਰਾਂਸਫਰ ਕਰੇਗੀ। ਮੁੱਖ ਮੰਤਰੀ ਨੇ 'ਸਵੱਛਤਾ ਹੀ ਸੇਵਾ ਪਖਵਾੜਾ' ਦੇ ਤਹਿਤ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਤੇ ਕਿੱਟਾਂ ਵੀ ਵੰਡੀਆਂ।

ਸਫਾਈ ਕਰਮਚਾਰੀਆਂ ਲਈ ਸਿਹਤ ਬੀਮਾ ਤੇ ਵਧੀ ਹੋਈ ਤਨਖਾਹ
ਸੀ.ਐੱਮ. ਯੋਗੀ ਨੇ ਸਫਾਈ ਕਰਮਚਾਰੀਆਂ ਦੇ ਸਨਮਾਨ ਵਿੱਚ ਵੱਡੀਆਂ ਸਹੂਲਤਾਂ ਦਾ ਐਲਾਨ ਕੀਤਾ।
5 ਲੱਖ ਦਾ ਆਯੁਸ਼ਮਾਨ ਕਾਰਡ: ਮੁੱਖ ਮੰਤਰੀ ਆਦਿੱਤਿਆਨਾਥ ਨੇ ਐਲਾਨ ਕੀਤੀ ਕਿ ਉਹ ਸਾਰੇ ਸਫਾਈ ਕਰਮਚਾਰੀਆਂ ਨੂੰ 5 ਲੱਖ ਰੁਪਏ ਦੇ 'ਆਯੁਸ਼ਮਾਨ ਭਾਰਤ ਕਾਰਡ' ਵੰਡਣਗੇ।
2. ਸਿੱਧੀ ਤਨਖਾਹ ਟ੍ਰਾਂਸਫਰ: ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਦੇਸ਼ ਵੀ ਜਾਰੀ ਹੋਣ ਵਾਲਾ ਹੈ, ਜਿਸ ਵਿੱਚ 16,000 ਰੁਪਏ ਤੋਂ 20,000 ਰੁਪਏ ਸਿੱਧੇ ਸਫਾਈ ਕਰਮਚਾਰੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ।

ਸਫਾਈ ਦੇ ਆਧਾਰ ਹਨ ਕਰਮਚਾਰੀ
ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਫਾਈ ਕਰਮਚਾਰੀ ਨਹੀਂ, ਬਲਕਿ ਸਫਾਈ ਦਾ ਆਧਾਰ ਹਨ, ਜੋ ਸਾਰਿਆਂ ਨੂੰ ਸਫਾਈ ਨਾਲ ਜੁੜਨ ਦਾ ਸੱਦਾ ਦਿੰਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਕਰਮਚਾਰੀ ਦੂਜਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅਕਸਰ ਆਪਣੀ ਸਿਹਤ ਨਾਲ ਸਮਝੌਤਾ ਕਰਦੇ ਹਨ। ਯੋਗੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ 'ਸਵੱਛਤਾ ਹੀ ਸੇਵਾ ਪਖਵਾੜਾ' ਦੌਰਾਨ 33,000 ਤੋਂ ਵੱਧ ਜਨ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Shubam Kumar

Content Editor

Related News