ISRO ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ 2 ਲੱਖ ਤੱਕ ਤਨਖਾਹ

Sunday, Oct 06, 2024 - 11:43 AM (IST)

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਇਸਰੋ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕੱਢੀ ਹੈ। ਜਿਸ 'ਚ ਮੈਡੀਕਲ ਅਫ਼ਸਰ, ਸਾਇੰਟਿਸਟ ਇੰਜੀਅਰ, ਟੈਕਨੀਕਲ ਅਸਿਸਟੈਂਟ ਅਤੇ ਡ੍ਰਾਫਟਸਮੈਨ ਸਮੇਤ ਹੋਰ ਅਹੁਦੇ ਸ਼ਾਮਲ ਹਨ।

ਆਖ਼ਰੀ ਤਾਰੀਖ਼ 

ਉਮੀਦਵਾਰ 9 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਹਰ ਇਕ ਅਹੁਦੇ ਲਈ ਵੱਖ-ਵੱਖ ਸਿੱਖਿਆ ਯੋਗਤਾ ਹੈ, ਇਸ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਪੜ੍ਹਨ।

ਉਮਰ

ਉਮੀਦਵਾਰ ਦੀ ਉਮਰ 18 ਤੋਂ 35 ਸਾਲ ਤੈਅ ਕੀਤੀ ਗਈ ਹੈ। 

ਤਨਖਾਹ

ਉਮੀਦਵਾਰਾਂ ਨੂੰ ਹਰ ਮਹੀਨੇ 21,700 ਰੁਪਏ ਤੋਂ ਲੈ ਕੇ 2,08,700 ਰੁਪਏ ਦਰਮਿਆਨ, ਉਨ੍ਹਾਂ ਦੇ ਅਹੁਦੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News