ਜੈਕਾਰਿਆਂ ਦੀ ਗੂੰਜ ’ਚ ਗੋਬਿੰਦ ਘਾਟ ਤੋਂ ਪਹਿਲੇ ਜਥੇ ਨੇ ਸ੍ਰੀ ਹੇਮਕੁੰਟ ਸਾਹਿਬ ਲਈ ਪਾਏ ਚਾਲੇ, ਦੇਖੋ ਰੂਹਾਨੀ ਤਸਵੀਰਾਂ
Saturday, May 24, 2025 - 10:59 AM (IST)

ਨੈਸ਼ਨਲ ਡੈਸਕ : ਸਿੱਖਾਂ ਦੇ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਉਸੇ ਦਿਨ ਹੀ ਗੁਰਦੁਆਰਾ ਸਾਹਿਬ ਦੇ ਕਪਾਟ ਵੀ ਖੁੱਲ੍ਹ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਵਿਖੇ ਜਾਣ ਲਈ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਪਹਿਲਾ ਜਥਾ ਜੈਕਾਰਿਆਂ ਦੀ ਗੂੰਜ ਨਾਲ ਬੀਤੇ ਦਿਨ ਰਵਾਨਾ ਹੋਇਆ ਸੀ, ਜੋ ਕੱਲ ਗੋਬਿੰਦ ਘਾਟ ਵਿਖੇ ਪਹੁੰਚਿਆ ਸੀ। ਅੱਜ ਇਸ ਜਥੇ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਜਾਣ ਲਈ ਜੈਕਾਰਿਆਂ ਦੀ ਗੂੰਜ ਨਾਲ ਗੋਬਿੰਦ ਘਾਟ ਤੋਂ ਚਾਲੇ ਪਾ ਦਿੱਤੇ ਹਨ।
ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਜੈਕਾਰਿਆਂ ਦੀ ਗੂੰਜ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਜਾਣ ਵਾਲੇ ਜਥੇ ਦਾ ਨਜ਼ਾਰਾ ਰੂਹਾਨੀ ਭਰਪੂਰ ਸੀ। ਇਸ ਮੌਕੇ ਸੰਗਤਾਂ ਵਲੋਂ ਫੁੱਲਾਂ ਦੀ ਵਰਖ਼ਾ ਕੀਤੀ ਗਈ। ਗੁਰਦੁਆਰਾ ਸਾਹਿਬ ਜਾਂਦੇ ਸਮੇਂ ਸੰਗਤਾਂ ਵਲੋਂ ਵਾਹਿਗੁਰ ਦਾ ਜਾਪ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
or Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।