ਪਾਰਿਕਰ ਦੇ ਬੇਟੇ ਉਤਪਲ ਨੇ ਛੱਡੀ ਭਾਜਪਾ, ਆਜ਼ਾਦ ਲੜਣਗੇ ਚੋਣ

01/22/2022 10:10:37 AM

ਪਣਜੀ (ਭਾਸ਼ਾ)- ਗੋਆ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਮਨੋਹਰ ਪਾਰਿਕਰ ਦੇ ਬੇਟੇ ਉਤਪਲ ਪਾਰਿਕਰ ਨੇ ਸ਼ੁੱਕਰਵਾਰ ਭਾਜਪਾ ਨੂੰ ਛੱਡ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਉਹ ਸੂਬੇ ’ਚ ਆਉਂਦੀ ਅਸੈਂਬਲੀ ਚੋਣ ਪਣਜੀ ਤੋਂ ਆਜ਼ਾਦ ਉਮੀਦਵਾਰ ਵਜੋ ਲੜਣਗੇ। ਸੱਤਾਧਾਰੀ ਭਾਜਪਾ ਨੇ ਪਣਜੀ ਤੋਂ ਮੌਜੂਦਾ ਵਿਧਾਇਕ ਅਤਾਨਸੀਓ ਮਾਨਸਰੇਟ ਨੂੰ ਮੈਦਾਨ ’ਚ ਉਤਾਰਿਆ ਹੈ। ਇਸ ਸੀਟ ਤੋਂ ਮਨੋਹਰ ਪਾਰਿਕਰ ਕਈ ਸਾਲਾਂ ਤਕ ਵਿਧਾਇਕ ਰਹੇ। ਉਤਪਲ ਨੇ ਕਿਹਾ ਕਿ ਮੇਰੇ ਕੋਲ ਕੋਈ ਬਦਲ ਨਹੀਂ ਬਚਿਆ ਸੀ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪਣਜੀ ਤੋਂ ਆਜ਼ਾਦ ਉਮੀਦਵਾਰ ਵਜੋ ਚੋਣ ਲੜਾਂਗਾ। 

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਉਨ੍ਹਾਂ ਇਹ ਵੀ ਕਿਹਾ ਕਿ ਅਸਤੀਫਾ ਇਕ ਰਸਮੀ ਕਾਰਵਾਈ ਹੈ। ਭਾਜਪਾ ਹਮੇਸ਼ਾ ਮੇਰੇ ਦਿਲ ’ਚ ਰਹੇਗੀ। ਇਹ ਮੇਰੇ ਲਈ ਇਕ ਮੁਸ਼ਕਲ ਬਦਲ ਹੈ। ਮੈਂ ਗੋਆ ਦੇ ਲੋਕਾਂ ਲਈ ਇਂਝ ਕਰ ਰਿਹਾ ਹਾਂ। ਮੇਰੇ ਸਿਆਸੀ ਭਵਿੱਖ ਨੂੰ ਲੈ ਕੇ ਕਿਸੇ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਇਹ ਚਿੰਤਾ ਗੋਆ ਦੇ ਲੋਕ ਕਰਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੈਨੂੰ ਪਣਜੀ ਤੋਂ ਇਲਾਵਾ ਕਿਸੇ ਹੋਰ ਹਲਕੇ ਤੋਂ ਚੋਣ ਲੜਣ ਦੀ ਪੇਸ਼ਕਸ਼ ਕੀਤੀ ਸੀ। ਮੈਂ ਉਨ੍ਹਾਂ ਕਦਰਾਂ-ਕੀਮਤਾਂ ਲਈ ਲੜ ਰਿਹਾ ਹਾਂ ਜਿਨ੍ਹਾਂ 'ਤੇ ਮੈਂ ਭਰੋਸਾ ਕਰ ਸਕਦਾ ਹਾਂ। ਪਣਜੀ ਦੇ ਲੋਕਾਂ ਨੂੰ ਫੈਸਲਾ ਲੈਣ ਦਿਓ। ਉਤਪਲ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਨਾਲ ਗੱਲਬਾਤ ਨਹੀਂ ਕਰ ਸਕਦਾ। ਇਹ ਪੁਛੇ ਜਾਣ ’ਤੇ ਕਿ ਕੀ ਉਹ ਕਿਸੇ ਹੋਰ ਸਿਆਸੀ ਪਾਰਟੀ ਦੀ ਹਮਾਇਤ ਕਰਣਗੇ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਇਕੋ ਇਕ ਸਟੇਜ ਭਾਜਪਾ ਹੈ। ਮੈਂ ਕਿਸੇ ਹੋਰ ਸਿਆਸੀ ਪਾਰਟੀ ਦੀ ਚੋਣ ਨਹੀਂ ਕਰਾਂਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha