ਗੀਤਾ ਨਹੀਂ ਪਛਾਣ ਸਕੀ ਝਾਰਖੰਡ ਦੇ ਜੋੜੇ ਨੂੰ, ਹੁਣ ਡੀ.ਐੱਨ. ਏ. ਟੈਸਟ ''ਤੇ ਦਾਰੋਮਦਾਰ

Saturday, Oct 28, 2017 - 12:27 AM (IST)

ਗੀਤਾ ਨਹੀਂ ਪਛਾਣ ਸਕੀ ਝਾਰਖੰਡ ਦੇ ਜੋੜੇ ਨੂੰ, ਹੁਣ ਡੀ.ਐੱਨ. ਏ. ਟੈਸਟ ''ਤੇ ਦਾਰੋਮਦਾਰ

ਇੰਦੌਰ— ਪਾਕਿਸਤਾਨ ਤੋਂ 2 ਸਾਲ ਪਹਿਲਾਂ ਭਾਰਤ ਪਰਤੀ ਗੂੰਗੀ-ਬੋਲੀ ਮੁਟਿਆਰ ਗੀਤਾ ਨੇ ਝਾਰਖੰਡ ਦੇ ਉਸ ਪਿੰਡ ਦੇ ਜੋੜੇ ਨੂੰ ਪਛਾਣਨ ਤੋਂ ਅੱਜ ਇਥੇ ਨਾਂਹ ਕਰ ਦਿੱਤੀ ਜੋ ਉਸ ਨੂੰ ਆਪਣੀ ਗੁਆਚੀ ਧੀ ਦੱਸ ਰਿਹਾ ਹੈ। ਹਾਲਾਂਕਿ ਗੀਤਾ ਦੇ ਮਾਤਾ-ਪਿਤਾ ਦੀ ਬੁਝਾਰਤ ਅਜੇ ਨਹੀਂ ਸੁਲਝੀ ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਜੋੜੇ ਦੇ ਦਾਅਵੇ ਨੂੰ ਪਰਖਣ ਲਈ ਹੁਣ ਉਨ੍ਹਾਂ ਦਾ ਡੀ. ਐੱਨ.ਏ. ਨਮੂਨਾ ਲੈ ਲਿਆ ਗਿਆ ਹੈ। ਝਾਰਖੰਡ ਦੇ ਗੜਵਾ ਜ਼ਿਲੇ ਦੇ ਬਾਂਦੂ ਪਿੰਡ ਦੇ ਵਿਜੇ ਰਾਮ ਅਤੇ ਉਸ ਦੀ ਪਤਨੀ ਮਾਲਾ ਦੇਵੀ ਦਾ ਦਾਅਵਾ ਹੈ ਕਿ ਪਾਕਿਸਤਾਨ ਤੋਂ ਪਰਤੀ ਗੀਤਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਟੁੰਨੀ ਕੁਮਾਰੀ ਉਰਫ ਗੁੱਡੀ ਹੈ। ਇਸ ਜੋੜੇ ਅਨੁਸਾਰ ਉਨ੍ਹਾਂ ਦੀ ਧੀ ਟੁੰਨੀ 9 ਸਾਲ ਪਹਿਲਾਂ ਬਿਹਾਰ ਦੇ ਰੋਹਤਾਸ ਜ਼ਿਲੇ 'ਚੋਂ ਕਿਸੇ ਰਿਸ਼ਤੇਦਾਰ ਦੇ ਘਰੋਂ ਲਾਪਤਾ ਹੋ ਗਈ ਸੀ।


Related News