J&K ਦੇ ਵਿਕਾਸ ''ਤੇ ਕੇਂਦਰ ਦਾ ਧਿਆਨ, ਹਾਲਾਤ ਆਮ ਹੋਣ ''ਤੇ ਹੋਣਗੀਆਂ ਵਿਧਾਨ ਸਭਾ ਚੋਣਾਂ

09/23/2019 5:09:11 PM

ਬੈਂਗਲੁਰੂ (ਭਾਸ਼ਾ)— ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ ਹਾਲਾਤ ਆਮ ਹੋਣ 'ਤੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਰੈੱਡੀ ਨੇ ਕਿਹਾ ਕਿ ਇੱਥੇ ਸਿਨੇਮਾ ਥੀਏਟਰ ਖੋਲ੍ਹਣ ਦੀ ਵੀ ਯੋਜਨਾ ਹੈ। ਅਸੀਂ ਸਰਪੰਚ ਅਹੁਦੇ ਦੀਆਂ ਚੋਣਾਂ ਸਫਲਤਾਪੂਰਵਕ ਕਰਵਾਈਆਂ ਹਨ, ਹੁਣ ਨਵੰਬਰ ਜਾਂ ਦਸੰਬਰ ਤਕ ਬਲਾਕ ਵਿਕਾਸ ਪਰੀਸ਼ਦ ਦੀਆਂ ਚੋਣਾਂ ਕਰਵਾਵਾਂਗੇ। ਉਸ ਤੋਂ ਬਾਅਦ ਜ਼ਿਲਾ ਵਿਕਾਸ ਪਰੀਸ਼ਦ ਦੀਆਂ ਚੋਣਾਂ ਕਰਵਾਵਾਂਗੇ। ਇਸ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਵਿਕਾਸ ਯੋਜਨਾ ਨੂੰ ਬਲ ਮਿਲੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੇਂ ਚੁਣੇ ਸਰਪੰਚਾਂ ਨੂੰ ਨਵੇਂ ਪ੍ਰੋਜੈਕਟ, ਵਿਕਾਸ ਕੰਮ ਆਦਿ ਨੂੰ ਅਮਲ 'ਚ ਲਿਆਉਣ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਰੈੱਡੀ ਨੇ ਕਿਹਾ ਕਿ ਕਸ਼ਮੀਰ ਘਾਟੀ ਵਿਚ ਕਈ ਸਕੂਲ ਬੀਤੇ ਕਈ ਸਾਲਾਂ ਤੋਂ ਬੰਦ ਪਏ ਹਨ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਖੋਲ੍ਹਿਆ ਜਾਵੇਗਾ।


Tanu

Content Editor

Related News