J&K : ਘਾਟੀ ''ਚ ਮੁਕਾਬਲੇ ਤੋਂ ਪਿੱਛੋ ਸਥਾਨਕ ਅੱਤਵਾਦੀਆਂ ਦੇ ਜਨਾਜੇ ''ਤੇ ਲਗਾਈ ਰੋਕ

Saturday, Jun 23, 2018 - 01:08 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਰਾਜਪਾਲ ਸਾਸ਼ਨ ਲੱਗਣ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਨੇ ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਖੁਦ ਇਨ੍ਹਾਂ ਨੂੰ ਦਫਨਾਉਣ ਦਾ ਫੈਸਲਾ ਲਿਆ ਹੈ | ਘਾਟੀ 'ਚ ਸਰਗਰਮ ਅੱਤਵਾਦੀ ਜਨਾਜੇ 'ਚ ਸਥਾਨਕ ਨੌਜਵਾਨਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਸੁਰੱਖਿਆ ਏਜੰਸੀਆਂ ਨੇ ਹੁਣ ਮੁਠਭੇੜ ਤੋਂ ਬਾਅਦ ਅੱਤਵਾਦੀਆਂ ਦੀਆਂ ਲਾਸ਼ਾਂ ਖੁਦ ਦਫਨਾਉਣ ਦਾ ਫੈਸਲਾ ਲਿਆ ਹੈ |
ਸੂਤਰਾਂ ਅਨੁਸਾਰ, ਏਜੰਸੀਆਂ ਨੇ ਘਾਟੀ 'ਚ ਅੱਤਵਾਦੀਆਂ ਦੇ ਜਨਾਜੇ 'ਤੇ ਰੋਕ ਲਗਾਉਣ ਲਈ ਹੁਣ ਮੁਠਭੇੜ 'ਚ ਢੇਰ ਦਹਿਸ਼ਤਗਰਤਾਂ ਦਾ ਅੰਤਿਮ ਸੰਸਕਾਰ ਖੁਦ ਕਰਨ ਦਾ ਫੈਸਲਾ ਲਿਆ ਹੈ | ਅਧਿਕਾਰਿਕ ਸੂਤਰਾਂ ਅਨੁਸਾਰ, ਸਥਾਨਕ ਨੌਜਵਾਨਾਂ ਨੂੰ ਅੱਤਵਾਦ ਧਾਰਾ 'ਚ ਜਾਣ ਤੋਂ ਰੋਕਣ ਲਈ ਗ੍ਰਹਿ ਮੰਤਰਾਲੇ ਤੋਂ ਮਿਲੀ ਇਕ ਐਡਵਾਇਜ਼ਰੀ ਤੋਂ ਬਾਅਦ ਇਹ ਫੈਸਲਾ ਲਿਆ ਹੈ |
ਜੇਕਰ ਬੀਤੇ ਸਮੇਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਕਸ਼ਮੀਰ 'ਚ ਇਸ ਤੋਂ ਪਹਿਲਾਂ ਵੀ ਕਈ ਵਾਰ ਅੱਤਵਾਦੀਆਂ ਦੇ ਜਨਾਜੇ 'ਚ ਮੋਸਟ ਵਾਟੇਂਡ ਕਮਾਂਡਰਾਂ ਦੇ ਸ਼ਾਮਲ ਹੋਣ ਦੀ ਰਿਪੋਰਟ ਸਾਹਮਣੇ ਆਉਂਦੀ ਰਹੀ ਹੈ | ਇਸ ਤੋਂ ਇਲਾਵਾ ਜਨਾਜਾ ਦੇ ਵਿਚਕਾਰ ਕਈ ਵਾਰ ਸਥਾਨਕ ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ | ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਆਈ.ਐੈੱਸ. ਅਤੇ ਪਾਕਿਸਤਾਨ ਝੰਡਿਆਂ 'ਚ ਲਪੇਟ ਕੇ ਦਫਨਾਉਣ ਦੀਆਂ ਤਸੀਵਰਾਂ ਸਾਹਮਣੇ ਆਉਣ ਤੋਂ ਬਾਅਦ ਕਈ ਵਾਰ ਇਹ ਮੰਗ ਉਠ ਚੁੱਕੀ ਹੈ ਕਿ ਸਰਵਜਨਿਕ ਰੂਪ 'ਚ ਨਿਕਲਣ ਵਾਲੇ ਇਨ੍ਹਾਂ ਜਨਾਜਿਆਂ ਨੂੰ ਰੋਕਿਆ ਜਾਵੇ |


Related News