ਪੱਬ 'ਚ ਪਾਰਟੀ ਕਰਨ ਮਗਰੋਂ ਘਰ ਪਰਤੀਆਂ ਸਹੇਲੀਆਂ, ਰਾਤੀਂ 3 ਵਜੇ ਇਕ ਨੇ ਕਰ'ਤਾ ਕੁਝ ਅਜਿਹਾ ਕਿ...
Saturday, Apr 19, 2025 - 12:14 PM (IST)

ਨੈਸ਼ਨਲ ਡੈਸਕ- ਨੋਇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਰਟੀ ਕਰ ਕੇ ਘਰ ਪਰਤੀ ਇਕ 21 ਸਾਲਾ ਕੁੜੀ ਨੇ 21ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਨੋਇਡਾ ਦੇ ਸੈਕਟਰ 100 ਦੀ ਹੈ, ਜਿੱਥੇ ਸਥਿਤ ਲੋਟਸ ਬੁਲੇਵਰਡ ਸੁਸਾਇਟੀ ਦੇ ਟਾਵਰ ਨੰਬਰ-12 'ਚ ਰਹਿਣ ਵਾਲੀ 21 ਸਾਲਾ ਉੱਨਤੀ ਨੇ ਰਾਤ ਕਰੀਬ 3 ਵਜੇ ਬਿਲਡਿੰਗ ਦੇ 21ਵੇਂ ਫਲੋਰ 'ਤੇ ਸਥਿਤ ਆਪਣੇ ਫਲੈਟ ਦੀ ਬਾਲਕਨੀ 'ਚੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਮੁਕਾ ਲਈ।
ਇਹ ਵੀ ਪੜ੍ਹੋ- ਸਰਕਾਰੀ ਟੀਚਰ ਨੇ ਸਕੂਲ 'ਚ ਹੀ ਕੀਤੀ ਅਜਿਹੀ ਕਰਤੂਤ ਕਿ..., ਵੀਡੀਓ ਵਾਇਰਲ ਹੋਣ ਮਗਰੋਂ ਪੈ ਗਈ ਕਾਰਵਾਈ
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਰਾਦਾਬਾਦ ਦੀ ਰਹਿਣ ਵਾਲੀ ਉੱਨਤੀ ਗੁਰੂਗ੍ਰਾਮ ਦੇ ਇਕ ਇੰਸਟੀਚਿਊਟ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਸੀ। ਉਹ ਫਲੈਟ 'ਚ ਆਪਣੀ ਸਹੇਲੀ ਨਾਲ ਰਹਿੰਦੀ ਸੀ। ਜਦੋਂ ਸਹੇਲੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਦੋਵੇਂ ਸਹੇਲੀਆਂ ਪੱਬ 'ਚ ਪਾਰਟੀ ਕਰਨ ਗਈਆਂ ਸੀ ਤੇ ਦੇਰ ਰਾਤ ਘਰ ਪਰਤੀਆਂ ਸਨ।
ਇਸ ਮਗਰੋਂ ਰਾਤ ਕਰੀਬ 3 ਵਜੇ ਉੱਨਤੀ ਨੇ ਬਾਲਕਨੀ 'ਚੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਹਾਲਾਂਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ, ਇਹ ਹਾਲੇ ਵੀ ਇਕ ਬੁਝਾਰਤ ਬਣਿਆ ਹੋਇਆ ਹੈ। ਫਿਲਹਾਲ ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਉਨ੍ਹਾਂ ਦੇ ਪਹੁੰਚਣ ਤੱਕ ਲਾਸ਼ ਨੂੰ ਮੋਰਚਰੀ 'ਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ- 'ਕੁੱਤੇ' ਪਿੱਛੇ ਪੈ ਗਈ ED ਦੀ ਰੇਡ ! ਪੋਸਟ ਪਾ ਕੇ ਕਸੂਤਾ ਫ਼ਸਿਆ ਮਾਲਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e