ਵੱਡਾ ਤੋਹਫ਼ਾ: ਮੁਫ਼ਤ ਗੈਸ ਸਿਲੰਡਰ ਯੋਜਨਾ ਨੂੰ ਦਿੱਲੀ ਕੈਬਨਿਟ ਦੀ ਮਨਜ਼ੂਰੀ, ਖਾਤਿਆਂ ''ਚ ਆਉਣਗੇ 853 ਰੁਪਏ

Tuesday, Feb 03, 2026 - 06:28 PM (IST)

ਵੱਡਾ ਤੋਹਫ਼ਾ: ਮੁਫ਼ਤ ਗੈਸ ਸਿਲੰਡਰ ਯੋਜਨਾ ਨੂੰ ਦਿੱਲੀ ਕੈਬਨਿਟ ਦੀ ਮਨਜ਼ੂਰੀ, ਖਾਤਿਆਂ ''ਚ ਆਉਣਗੇ 853 ਰੁਪਏ

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੇ ਤੋਹਫ਼ੇ ਦਾ ਐਲਾਨ ਕੀਤਾ ਹੈ। ਸਰਕਾਰ ਹੁਣ ਹੋਲੀ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੌਕੇ 'ਤੇ ਯੋਗ ਪਰਿਵਾਰਾਂ ਨੂੰ ਮੁਫ਼ਤ ਐੱਲਪੀਜੀ (LPG) ਸਿਲੰਡਰ ਮੁਹੱਈਆ ਕਰਵਾਏਗੀ।

ਸਿੱਧਾ ਖਾਤਿਆਂ 'ਚ ਆਉਣਗੇ ਪੈਸੇ
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਇੱਕ ਗੈਸ ਸਿਲੰਡਰ ਦੀ ਕੀਮਤ, ਜੋ ਕਿ 853 ਰੁਪਏ ਹੈ, ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਭੇਜੇਗੀ।

ਕੌਣ ਹੋਵੇਗਾ ਯੋਗ
ਇਹ ਸਹੂਲਤ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵੈਧ ਰਾਸ਼ਨ ਕਾਰਡ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਲਾਭ ਸਿਰਫ਼ LPG ਸਿਲੰਡਰ ਵਾਲਿਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪਾਈਪਡ ਨੈਚੁਰਲ ਗੈਸ (PNG) ਕੁਨੈਕਸ਼ਨ ਵਰਤਣ ਵਾਲੇ ਰਾਸ਼ਨ ਕਾਰਡ ਧਾਰਕਾਂ ਨੂੰ ਵੀ ਇਸ ਸਕੀਮ ਦਾ ਫਾਇਦਾ ਮਿਲੇਗਾ। ਦਿੱਲੀ ਸਰਕਾਰ ਨੇ ਇਸ ਮੁਫ਼ਤ ਗੈਸ ਸਿਲੰਡਰ ਸਕੀਮ ਲਈ 242 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ।

ਕਦੋਂ ਮਿਲੇਗਾ ਲਾਭ?
ਮੁੱਖ ਮੰਤਰੀ ਅਨੁਸਾਰ, ਹੋਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਯੋਗ ਲਾਭਪਾਤਰੀਆਂ ਦੇ ਖਾਤਿਆਂ 'ਚ ਸਹਾਇਤਾ ਰਾਸ਼ੀ ਜਮ੍ਹਾਂ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News