ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਨੇ ਮੈਟਰੋ ਰਾਹੀਂ ਕੀਤਾ ਸਫਰ

Monday, Aug 05, 2024 - 01:05 AM (IST)

ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਨੇ ਮੈਟਰੋ ਰਾਹੀਂ ਕੀਤਾ ਸਫਰ

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਤੇ ਰਾਜ ਸਭਾ ਦੇ ਮੈਂਬਰ ਐੱਚ. ਡੀ. ਦੇਵੇਗੌੜਾ ਨੇ ਐਤਵਾਰ ਦਿੱਲੀ ਮੈਟਰੋ ਦੀ ਯੈਲੋ ਲਾਈਨ ’ਤੇ ਸਫਰ ਕੀਤਾ। ਉਨ੍ਹਾਂ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਤੋਂ ਯੈਲੋ ਲਾਈਨ ’ਤੇ ਟ੍ਰੇਨ ਫੜੀ ਅਤੇ ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਤਕ ਗਏ।

ਇਸ ਦੌਰਾਨ ਉਨ੍ਹਾਂ ਆਪਣੇ ਨਾਲ ਮੌਜੂਦ ਡਾਇਰੈਕਟਰ ਇਨਫ੍ਰਾਸਟਰੱਕਚਰ ਮਨੁਜ ਸਿੰਘਲ ਤੋਂ ਮੈਟਰੋ ਨੈੱਟਵਰਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਤੋਂ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਤੱਕ ਵਾਪਸੀ ਯਾਤਰਾ ਕੀਤੀ।


author

Rakesh

Content Editor

Related News