ਫੂਡ ਸੇਫਟੀ ਅਫ਼ਸਰ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

Thursday, Apr 03, 2025 - 11:25 AM (IST)

ਫੂਡ ਸੇਫਟੀ ਅਫ਼ਸਰ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਯਾਨੀ MPPSC ਨੇ ਫੂਡ ਸੇਫਟੀ ਅਫ਼ਸਰ ਦੇ 120 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਫੂਡ ਸੇਫਟੀ ਅਫ਼ਸਰ ਦੇ 120 ਅਹੁਦੇ ਭਰੇ ਜਾਣਗੇ। 

ਆਖ਼ਰੀ ਤਾਰੀਖ਼

ਉਮੀਦਵਾਰ 27 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਆ ਯੋਗਤਾ

ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਫੂਡ ਤਕਨਾਲੋਜੀ/ਡੇਰੀ/ਜੈਵ ਤਕਨਾਲੋਜੀ/ਤੇਲ ਤਕਨਾਲੋਜੀ/ਖੇਤੀਬਾੜੀ ਵਿਗਿਆਨ/ਵੈਟਰਨਰੀ ਸਾਇੰਸ/ਜੈਵ ਰਸਾਇਣ ਵਿਗਿਆਨ/ਸੂਖਮ ਵਿਗਿਆਨ/ਰਸਾਇਣ ਵਿਗਿਆਨ/ਮੈਡੀਸਿਨ 'ਚ ਗਰੈਜੂਏਸ਼ਨ ਦੀ ਡਿਗਰੀ ਹੋਵੇ।

ਉਮਰ

ਉਮੀਦਵਾਰ ਦੀ ਉਮਰ 21 ਤੋਂ 40 ਸਾਲ ਤੈਅ ਕੀਤੀ ਗਈ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News