"ਉੱਡਦਾ ਹੋਇਆ ਤਾਬੂਤ" ਹੈ ਬੋਇੰਗ 737 ਜਹਾਜ਼! 83 ਵਾਰ ਹੋ ਚੁੱਕਾ ਹਾਦਸੇ ਦਾ ਸ਼ਿਕਾਰ, ਜਾਣੋ Boeing ਦਾ ਇਤਿਹਾਸ

04/13/2022 3:46:48 PM

ਇੰਟਰਨੈਸ਼ਨਲ ਡੈਸਕ : ਭਾਰਤੀ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਦੇ ਇਕ ਵੱਡੇ ਫੈਸਲੇ ਤੋਂ ਬਾਅਦ ਬੋਇੰਗ ਜਹਾਜ਼ 737 ਮੈਕਸ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਦਰਅਸਲ, ਅਮਰੀਕੀ ਹਵਾਬਾਜ਼ੀ ਕੰਪਨੀ ਬੋਇੰਗ ਦਾ ਉਡਦਾ ਹੋਇਆ "ਤਾਬੂਤ" ਕਹਾਉਣ ਵਾਲਾ ਇਹ 737 MAX ਏਅਰਕ੍ਰਾਫਟ ਜਹਾਜ਼ ਅਕਸਰ ਹਾਦਸਿਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ। ਦੁਨੀਆ ਭਰ 'ਚ ਬੋਇੰਗ 737 ਸੀਰੀਜ਼ ਦੇ 4,172 ਜਹਾਜ਼ ਉਡਾ ਰਹੇ ਹਨ ਅਤੇ 83 ਵਾਰ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ।

Boeing 737 'ਚ ਕਦੋਂ-ਕਦੋਂ ਹੋਇਆ ਹਾਦਸਾ?

  • ਜਹਾਜ਼ ਦੁਰਘਟਨਾਵਾਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ AirSafe.com ਮੁਤਾਬਕ Boeing 737 ਤੋਂ ਹੁਣ ਤੱਕ 83 ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ 'ਚ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
     
  • ਚੀਨ ਨੇ ਵੀ ਪਿਛਲੇ ਸਾਲ 2 ਦਸੰਬਰ 2021 ਨੂੰ ਬੋਇੰਗ 737 ਨੂੰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਦੇ 3 ਮਹੀਨੇ ਬਾਅਦ ਹੀ ਮਾਰਚ 2022 'ਚ ਚੀਨ ਵਿਚ 133 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਸਾਰੇ ਯਾਤਰੀ ਮਾਰੇ ਗਏ ਸਨ।
     
  • ਇਸ ਘਟਨਾ ਤੋਂ ਪਹਿਲਾਂ ਜਨਵਰੀ 2021 'ਚ ਇੰਡੋਨੇਸ਼ੀਆ ਦੀ ਉਡਾਣ SJ182 ਕ੍ਰੈਸ਼ ਹੋ ਗਈ ਸੀ। ਇਸ ਹਾਦਸੇ 'ਚ ਜਹਾਜ਼ ਵਿਚ ਸਵਾਰ 62 ਲੋਕਾਂ ਦੀ ਮੌਤ ਹੋ ਗਈ ਸੀ।
     
  • ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ 10 ਮਾਰਚ 2019 ਨੂੰ ਦੁਰਘਟਨਾਗ੍ਰਸਤ ਹੋ ਗਿਆ ਸੀ ਅਤੇ 157 ਯਾਤਰੀ ਮਾਰੇ ਗਏ ਸਨ। ਉਸ ਤੋਂ ਬਾਅਦ ਦੇਸ਼-ਦੁਨੀਆ ਦੀਆਂ ਸਰਕਾਰਾਂ ਨੇ ਬੋਇੰਗ 737 ਮੈਕਸ ਜਹਾਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
     
  • 29 ਅਕਤੂਬਰ 2018 ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਇਕ ਵੱਡਾ ਜਹਾਜ਼ ਹਾਦਸਾ ਹੋਇਆ ਸੀ। ਇੱਥੇ ਲਾਇਨ ਏਅਰ ਦਾ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਦੇ 13 ਮਿੰਟ ਬਾਅਦ ਹੀ ਕ੍ਰੈਸ਼ ਹੋ ਗਿਆ। ਇਸ ਜਹਾਜ਼ 'ਚ ਚਾਲਕ ਦਲ ਸਮੇਤ ਕੁਲ 189 ਲੋਕ ਸਵਾਰ ਸਨ ਤੇ ਸਾਰਿਆਂ ਦੀ ਮੌਤ ਹੋ ਗਈ ਸੀ।
     
  • 2013 ਵਿਚ ਵੀ ਇੱਥੇ ਇਕ ਬੋਇੰਗ-737 ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਹਾਦਸੇ 'ਚ ਕਰੀਬ 108 ਲੋਕ ਮਾਰੇ ਗਏ ਸਨ।
     
  • ਆਖਰੀ ਵਾਰ Boeing 737 ਇਸੇ ਸਾਲ ਮਾਰਚ ਵਿਚ ਚੀਨ ਵਿਚ ਕ੍ਰੈਸ਼ ਹੋਇਆ ਸੀ। ਇਸ ਹਾਦਸੇ 'ਚ ਜਹਾਜ਼ ਵਿਚ ਸਵਾਰ ਸਾਰੇ 133 ਲੋਕ ਮਾਰੇ ਗਏ ਸਨ।

PunjabKesari

ਇਹ ਦੇਸ਼ ਲਗਾ ਚੁੱਕੇ ਹਨ ਬੋਇੰਗ 737 'ਤੇ ਪਾਬੰਦੀ

ਕਈ ਭਿਆਨਕ ਹਾਦਸਿਆਂ ਤੋਂ ਬਾਅਦ 19 ਦੇਸ਼ਾਂ ਨੇ ਜਾਂ ਤਾਂ ਮੈਕਸ 8 ਜਹਾਜ਼ਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਂ ਇਸ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਸੀ। ਇਨ੍ਹਾਂ ਦੇਸ਼ਾਂ 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਚੀਨ, ਕੈਮੈਨ ਆਈਲੈਂਡਸ, ਇਥੋਪੀਆ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਆਇਰਲੈਂਡ, ਮੈਕਸੀਕੋ, ਮੰਗੋਲੀਆ, ਮੋਰੱਕੋ, ਓਮਾਨ, ਸਿੰਗਾਪੁਰ, ਦੱਖਣੀ ਅਫਰੀਕਾ, ਦੱਖਣੀ ਕੋਰੀਆ ਅਤੇ ਯੂਨਾਈਟਿਡ ਕਿੰਗਡਮ ਦੇ ਨਾਂ ਸ਼ਾਮਲ ਹਨ।

ਭਾਰਤ ਨੇ ਅਗਸਤ 2021 'ਚ ਦੁਬਾਰਾ ਉਡਾਣ ਭਰਨ ਦੀ ਦਿੱਤੀ ਇਜਾਜ਼ਤ

ਭਾਰਤ 'ਚ ਬੋਇੰਗ 737 ਮੈਕਸ ਜਹਾਜ਼ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਇਕ ਸਾਫਟਵੇਅਰ ਅਪਡੇਟ ਤੋਂ ਬਾਅਦ ਇਸ ਨੂੰ ਪਿਛਲੇ ਸਾਲ ਅਗਸਤ 'ਚ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਏਅਰਕ੍ਰਾਫਟ ਨੂੰ 13 ਮਾਰਚ, 2019 ਨੂੰ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲੀ ਸੀ ਅਤੇ 3 ਦਿਨਾਂ ਬਾਅਦ ਹੀ ਇਥੋਪੀਅਨ ਏਅਰਲਾਈਨ ਦਾ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ 157 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਮਰਨ ਵਾਲਿਆਂ 'ਚ 4 ਭਾਰਤੀ ਵੀ ਸ਼ਾਮਲ ਸਨ, ਜਿਸ ਤੋਂ ਬਾਅਦ ਭਾਰਤ 'ਚ ਇਸ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

PunjabKesari

ਤਾਜ਼ਾ ਮਾਮਲੇ 'ਚ ਭਾਰਤੀ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਇਕ ਵੱਡਾ ਫੈਸਲਾ ਲੈਂਦਿਆਂ ਸਪਾਈਸਜੈੱਟ ਦੇ 90 ਪਾਇਲਟਾਂ 'ਤੇ ਬੋਇੰਗ 737 ਮੈਕਸ ਜਹਾਜ਼ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਕਾਰਨ ਇਹ ਹੈ ਕਿ ਏਅਰਲਾਈਨ ਕੰਪਨੀ ਸਪਾਈਸਜੈੱਟ ਦੇ ਪਾਇਲਟ ਪ੍ਰਾਪਰ ਟ੍ਰੇਨਿੰਗ ਤੋਂ ਬਿਨਾਂ ਹੀ ਜਹਾਜ਼ ਉਡਾ ਰਹੇ ਸਨ, ਜਿਸ ਤੋਂ ਬਾਅਦ DGCA ਨੇ ਸਖ਼ਤੀ ਦਿਖਾਈ ਅਤੇ ਪੂਰੀ ਟ੍ਰੇਨਿੰਗ ਤੋਂ ਬਾਅਦ ਹੀ ਇਸ ਏਅਰਕ੍ਰਾਫਟ ਨੂੰ ਉਡਾਉਣ ਦੇ ਨਿਰਦੇਸ਼ ਦਿੱਤੇ।

ਚੀਨ ਵੱਲੋਂ ਪਿਛਲੇ ਸਾਲ ਦਸੰਬਰ 'ਚ ਪਾਬੰਦੀ ਹਟਾਉਂਦੇ ਹੀ ਵਾਪਰ ਗਿਆ ਹਾਦਸਾ

ਚੀਨ ਨੇ ਵੀ ਪਿਛਲੇ ਸਾਲ 2 ਦਸੰਬਰ ਨੂੰ ਬੋਇੰਗ 737 ਨੂੰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਦੇ 3 ਮਹੀਨਿਆਂ ਬਾਅਦ ਹੀ ਚੀਨ 'ਚ 133 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਾਰੇ ਯਾਤਰੀ ਮਾਰੇ ਗਏ ਸਨ। ਚੀਨ ਤੋਂ ਇਕ ਸਾਲ ਪਹਿਲਾਂ ਅਮਰੀਕਾ ਨੇ ਦਸੰਬਰ 2020 ਵਿਚ ਬੋਇੰਗ 737 ਮੈਕਸ ਜਹਾਜ਼ਾਂ ਨੂੰ ਉਡਾਣ ਭਰਨ ਲਈ ਮਨਜ਼ੂਰੀ ਦਿੱਤੀ ਸੀ, ਜਦੋਂ ਕਿ ਯੂਰਪੀਅਨ ਯੂਨੀਅਨ ਦੀ ਰੈਗੂਲੇਟਰੀ ਬਾਡੀ ਨੇ ਜਨਵਰੀ ਵਿਚ ਇਸ ਦੀ ਮਨਜ਼ੂਰੀ ਦਿੱਤੀ ਸੀ।

ਬ੍ਰਾਜ਼ੀਲ ਅਤੇ ਕੈਨੇਡਾ ਵਰਗੇ ਦੇਸ਼ ਵੀ 737 MAX ਜਹਾਜ਼ਾਂ ਦੀਆਂ ਉਡਾਣਾਂ ਨੂੰ ਮਨਜ਼ੂਰੀ ਦੇ ਚੁੱਕੇ ਹਨ। ਭਾਰਤ 'ਚ ਵੀ ਏਅਰਲਾਈਨ ਕੰਪਨੀ ਸਪਾਈਸਜੈੱਟ ਦੇ ਬੇੜੇ 'ਚ 13 ਬੋਇੰਗ 737 ਮੈਕਸ ਜਹਾਜ਼ ਹਨ। ਕੰਪਨੀ ਨੇ ਮਾਰਚ 2019 ਤੋਂ ਬਾਅਦ ਕੋਈ ਵੀ ਵਪਾਰਕ ਉਡਾਣ ਨਹੀਂ ਚਲਾਈ। ਭਾਰਤ ਦੇ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਲਗਭਗ ਢਾਈ ਸਾਲਾਂ ਬਾਅਦ 26 ਅਗਸਤ 2021 ਨੂੰ 737 MAX ਜਹਾਜ਼ਾਂ ਦੇ ਵਪਾਰਕ ਉਡਾਣ ਸੰਚਾਲਨ ਤੋਂ ਪਾਬੰਦੀ ਹਟਾ ਲਈ ਸੀ।

PunjabKesari

Boeing 737 ਦਾ ਇਤਿਹਾਸ

  • ਕਿਸੇ ਵੀ ਦੂਸਰੇ ਜਹਾਜ਼ਾਂ ਦੀ ਤੁਲਨਾ 'ਚ Boeing 737 ਸਭ ਤੋਂ ਵੱਧ ਵਿਕਣ ਵਾਲਾ ਜਹਾਜ਼ ਹੈ।
     
  • Boeing 737 ਨੇ ਪਹਿਲੀ ਵਾਰ 9 ਅਪ੍ਰੈਲ 1967 ਨੂੰ ਉਡਾਣ ਭਰੀ ਸੀ ਅਤੇ ਫਰਵਰੀ 1968 ਤੋਂ ਇਸ ਨੂੰ ਵਪਾਰਕ ਤੌਰ 'ਤੇ ਵਰਤਿਆ ਜਾਣ ਲੱਗਾ।
     
  • Boeing ਦੀ ਵੈੱਬਸਾਈਟ ਮੁਤਾਬਕ ਦੁਨੀਆ ਭਰ 'ਚ 737 ਸੀਰੀਜ਼ ਦੇ 4,172 ਜਹਾਜ਼ ਉਡਾਣ ਭਰ ਰਹੇ ਹਨ। ਚੀਨ 'ਚ ਇਸ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਬੋਇੰਗ 737 ਤੀਜੀ ਪੀੜ੍ਹੀ ਦਾ ਜਹਾਜ਼ ਹੈ, ਜਿਸ ਦਾ ਉਤਪਾਦਨ 1997 ਤੋਂ ਚੱਲ ਰਿਹਾ ਹੈ।
     
  • ਇਸ ਸੀਰੀਜ਼ ਦੇ ਆਖਰੀ 2 ਜਹਾਜ਼ ਚਾਈਨਾ ਈਸਟਰਨ ਨੂੰ ਜਨਵਰੀ 2020 'ਚ ਡਲਿਵਰ ਕੀਤੇ ਗਏ ਸਨ। ਇਕ ਰਿਪੋਰਟ ਦੇ ਮੁਤਾਬਕ Boeing 737-800 ਤੋਂ 1.25 ਕਰੋੜ ਉਡਾਣਾਂ 'ਚੋਂ ਇਕ ਉਡਾਣ ਹਾਦਸੇ ਦਾ ਸ਼ਿਕਾਰ ਹੁੰਦੀ ਹੈ।

Harnek Seechewal

Content Editor

Related News