ਗੁਜਰਾਤ : ਬੱਸ ਦੀ ਲਪੇਟ ''ਚ ਆਉਣ ਨਾਲ 5 ਲੋਕਾਂ ਦੀ ਮੌਤ, ਕਈ ਜ਼ਖ਼ਮੀ

05/10/2023 12:23:31 PM

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਸ਼ਹਿਰ 'ਚ ਬੁੱਧਵਾਰ ਸਵੇਰੇ ਤੇਜ਼ ਰਫ਼ਤਾਰ ਜਾ ਰਹੀ ਇਕ ਨਿੱਜੀ ਲਗਜਰੀ ਬੱਸ ਨੇ ਉੱਥੇ ਖੜ੍ਹੀ ਰਾਜ ਟਰਾਂਸਪੋਰਟ (ਐੱਸ.ਟੀ.) ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਅੱਗੇ ਖੜ੍ਹੇ 5 ਲੋਕਾਂ ਦੀ ਕੁਚਲ ਕੇ ਮੌਤ ਹੋ ਗਈ। ਕਲੋਲ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 7.30 ਵਜੇ ਇਕ ਸਥਾਨਕ ਬੱਸ ਅੱਡੇ ਕੋਲ ਹੋਈ, ਜਿੱਥੇ ਕੁਝ ਯਾਤਰੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ। 

ਇਹ ਵੀ ਪੜ੍ਹੋ : ਪਿੱਛਾ ਕਰਨ 'ਤੇ ਬੇਖੌਫ਼ ਬਦਮਾਸ਼ਾਂ ਨੇ ਸਿਪਾਹੀ ਨੂੰ ਮਾਰੀ ਗੋਲੀ, ਮੌਕੇ 'ਤੇ ਹੋਈ ਮੌਤ

ਉਨ੍ਹਾਂ ਦੱਸਿਆ ਕਿ ਉੱਥੇ ਖੜ੍ਹੀ ਰਾਜ ਟਰਾਂਸਪੋਰਟ ਦੀ ਬੱਸ 'ਚ ਇਕ ਤੇਜ਼ ਰਫ਼ਤਾਰ ਲਗਜਰੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਰਾਜ ਟਰਾਂਸਪੋਰਟ ਦੀ ਬੱਸ ਤੇਜ਼ੀ ਨਾਲ ਅੱਗੇ ਵਧੀ, ਜਿਸ ਨਾਲ ਉੱਥੇ ਖੜ੍ਹੇ 5 ਲੋਕ ਕੁਚਲੇ ਗਏ। ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਤੋਂ 7 ਹੋਰ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਅਨੁਸਾਰ, ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News