ਉੱਤਰ ਪ੍ਰਦੇਸ਼ ''ਚ ਸਾਢੇ 5 ਸਾਲਾ ਬੱਚੀ ਨਾਲ 7 ਅਤੇ 11 ਸਾਲ ਦੇ ਮੁੰਡਿਆਂ ਨੇ ਕੀਤਾ ਜਬਰ ਜ਼ਿਨਾਹ

Tuesday, Jun 28, 2022 - 05:53 PM (IST)

ਉੱਤਰ ਪ੍ਰਦੇਸ਼ ''ਚ ਸਾਢੇ 5 ਸਾਲਾ ਬੱਚੀ ਨਾਲ 7 ਅਤੇ 11 ਸਾਲ ਦੇ ਮੁੰਡਿਆਂ ਨੇ ਕੀਤਾ ਜਬਰ ਜ਼ਿਨਾਹ

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਲੁਕਣ-ਮੀਚੀ ਖੇਡ ਰਹੀ ਸਾਢੇ 5 ਸਾਲ ਦੀ ਬੱਚੀ ਨੂੰ ਪਿੰਡ ਦੇ ਹੀ 2 ਨਾਬਾਲਗ ਵਰਗਲਾ ਕੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਸੁਪਰਡੈਂਟ ਸੰਜੀਵ ਵਾਜਪੇਈ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਥਾਣਾ ਬੰਡਾ ਅਧੀਨ ਇਕ ਪਿੰਡ ਦੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਬੱਚੇ ਲੁਕਣ-ਮੀਚੀ ਖੇਡ ਰਹੇ ਸਨ ਪਰ ਇਸ ਦੌਰਾਨ ਖੇਡ 'ਚ ਸ਼ਾਮਲ ਜਮਾਤ 2 ਦਾ 7 ਸਾਲ ਦਾ ਵਿਦਿਆਰਥੀ ਅਤੇ 11 ਸਾਲ ਦਾ ਇਕ ਹੋਰ ਮੁੰਡਾ ਬੱਚੀ ਨੂੰ ਵਰਗਲਾ ਕੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਸ ਨਾਲ ਵਾਰੀ-ਵਾਰੀ ਨਾਲ ਜਬਰ ਜ਼ਿਨਾਹ ਕੀਤਾ।

ਵਾਜਪੇਈ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚੀ ਕਿਸੇ ਤਰ੍ਹਾਂ ਰੋਂਦੀ ਹੋਈ ਘਰ ਪਹੁੰਚੀ ਅਤੇ ਪਰਿਵਾਰ ਵਾਲਿਆਂ ਨੂੰ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਪੁਲਸ ਨੇ ਪੀੜਤਾ ਦੀ ਮਾਂ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਦੋਹਾਂ ਦੋਸ਼ੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ। ਵਾਜਪੇਈ ਨੇ ਦੱਸਿਆ ਕਿ ਪੁਲਸ ਨੇ ਪੀੜਤ ਬੱਚੀ ਨੂੰ ਮੈਡੀਕਲ ਪ੍ਰੀਖਣ ਲਈ ਮੈਡੀਕਲ ਕਾਲਜ ਭੇਜ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News