ਪੁਣੇ ''ਚ ਇਕ ਗੈਰਾਜ ''ਚ ਲੱਗੀ ਭਿਆਨਕ ਅੱਗ, 10 ਗੱਡੀਆਂ ਸੜ ਕੇ ਸੁਆਹ

06/25/2020 11:02:28 AM

ਪੁਣੇ (ਭਾਸ਼ਾ)— ਮਹਾਰਾਸ਼ਟਰ ਵਿਚ ਪੁਣੇ ਦੇ ਕੋਂਧਵਾ ਇਲਾਕੇ 'ਚ ਇਕ ਗੈਰਾਜ ਵਿਚ ਅੱਗ ਲੱਗਣ ਨਾਲ 10 ਚਾਰ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕਾਰਾਂ ਸਨ। ਫਾਇਰ ਮਹਿਕਮੇ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ। 

ਅਧਿਕਾਰੀ ਨੇ ਦੱਸਿਆ ਕਿ ਗੈਰਾਜ ਵਿਚ ਬੁੱਧਵਾਰ ਦੇਰ ਰਾਤ ਅੱਗ ਲੱਗੀ। ਉੱਥੇ ਚਾਰ ਪਹੀਆ ਵਾਲੇ ਕਈ ਵਾਹਨ ਖੜ੍ਹੇ ਸਨ ਅਤੇ ਹੋਰ ਸਾਮਾਨ ਰੱਖਿਆ ਸੀ। ਸਾਨੂੰ ਦੇਰ ਰਾਤ 11 ਵਜ ਕੇ 45 ਮਿੰਟ 'ਤੇ ਸੂਚਨਾ ਮਿਲੀ। ਫਾਇਰ ਮਹਿਕਮੇ ਦੀਆਂ 10 ਗੱਡੀਆਂ ਮੌਕੇ 'ਤੇ ਭੇਜ ਦਿੱਤੀਆਂ ਗਈਆਂ ਹਨ ਅਤੇ ਸਾਢੇ 12 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਵਿਚ ਚਾਰ ਪਹੀਏ ਵਾਲੀਆਂ 10 ਗੱਡੀਆਂ ਅਤੇ ਹੋਰ ਸਾਮਾਨ ਨਸ਼ਟ ਹੋ ਗਿਆ। ਅੱਗ ਲੱਗਣ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਲੱਗ ਸਕਿਆ।


Tanu

Content Editor

Related News